ਡੇਅਰੀ ਫਾਰਮਿੰਗ ਦਾ ਕਾਰੋਬਾਰ ਕਿਵੇਂ ਕਰੀਏ

ਭਾਰਤ ਇਕ ਐਸਾ ਦੇਸ਼ ਹੈ ਜਿੱਥੇ ਡੇਅਰੀ ਉਤਪਾਦ ਦਾ  ਮਾਰਕਿਟ ਬਹੁਤ  ਹੀ ਵੱਡਾ ਹੈ ਅਤੇ ਏਨਾ  ਪ੍ਰੋਡਕਟਸ ਦਾ ਸੇਵਨ ਵੀ  ਦੇਸ਼ ਦੇ ਹਰ ਘਰ ਵਿੱਚ ਰੋਜਾਨਾ ਹੁੰਦਾ ਹੈ। ਦੁੱਧ, ਪਨੀਰ, ਦਹੀ, ਖੋਆ ਆਦਿ  ਡੇਅਰੀ ਉਤਪਾਦ ਹਨ ਜਿੰਨਾ ਦਾ  ਸੇਵਨ  ਸਾਡੀ  ਸਹਿਤ ਦੇ ਲਈ  ਬਹੁਤ ਚੰਗਾ ਹੁੰਦਾ ਹੈ ਅਤੇ ਅੱਜ ਦੀ  ਪੀੜ੍ਹੀ ਸਿਹਤ ਪ੍ਰਤੀ ਬਹੁਤ ਜਾਦਾ  ਜਾਗਰੂਕ ਹੈ ਇਸਲਈ ਇੰਨਾ  ਪਦਾਰਥਾਂ  ਦਾ  ਸੇਵਨ ਧੀਰੇ ਧੀਰੇ  ਵਧਦਾ ਜਾ ਰਿਹਾ ਹੈ । ਇਸ ਬਿਜਨਸ ਦੀ ਖਾਸ ਗੱਲ ਇਹ ਹੈ ਕਿ ਇਸ  ਬਿਜਨਸ ਨੂੰ ਕਰਨ ਲਈ ਤੁਹਾਨੂੰ ਕਿਸੇ ਖਾਸ ਯੋਗਤਾ ਦੀ ਜਰੂਰਤ ਨਹੀਂ ਹੈ। ਯਾਨੀ ਬਿਨਾ ਕਿਸੇ  ਯੋਗਤਾ ਦੇ ਤੁਸੀਂ  ਅਰਾਮ ਨਾਲ ਮੋਤਾ ਮੁਨਾਫ਼ਾ ਕਮਾ ਸਕਦੇ ਹੋ। ਅਗਰ ਤੁਸੀ ਇਹ ਕਾਰੋਬਾਰ ਕਰਨਾ ਚਾਹੁੰਦੇ ਹੋ ਤੇ ਇਹ ਲੇਖ ਤੁਹਾਡੇ  ਡੇਅਰੀ ਫਾਰਮਿੰਗ ਨਾਲ ਜੁੜੇ  ਸਾਰੇ ਸਵਾਲਾਂ ਦੇ ਜਵਾਬ ਦਵੇਗਾ। 

ਇਸਲੇਖਵਿਚ ਆਪਾਂਜਾਣਾਂਗੇ ਕੀ

ਡੇਅਰੀਫਾਰਮਿੰਗ

ਡੇਅਰੀ ਫਾਰਮਿੰਗ ਦਾ ਤਰੀਕਾ

ਗਾਵਾਂ ਪਾਲਣ ਦੇ ਲਈ ਕਿਵੇਂ ਕਰੀਏ ਮਾਰਕੀਟ ਖੋਜ

ਬੁਨਿਆਦੀ ਢਾਂਚਾ ਤੇ ਲਾਗਤ

ਡੇਅਰੀ ਫਾਰਮਿੰਗ ਬਿਜਨਸ ਤੋਂ ਲਾਭ ਅਤੇ ਮੁਨਾਫ਼ਾ

ਡੇਅਰੀ ਫਾਰਮਿੰਗ ਉਤਪਾਦ

ਡੇਅਰੀ ਫਾਰਮਿੰਗ ਦੇ ਲਈ ਕਰਜ਼ਾ

Daਡੇਅਰੀ ਫਾਰਮਿੰਗ ਬਿਜਨਸ ਵਿੱਚ ਕਨੂਨੀ ਪ੍ਰਕ੍ਰਿਆ

ਡੇਅਰੀਫਾਰਮਿੰਗ ਵਪਾਰਕਸੁਝਾਅ

ਡੇਅਰੀਫਾਰਮਿੰਗ

ਡੇਅਰੀ ਫਾਰਮਿੰਗ ਇਕ ਬਹੁਤ ਵੱਡਾ  ਅਤੇ ਮੁਨਾਫਾਖੋਰ ਕਾਰੋਬਾਰ ਹੈ ਜਿੰਨੂ  ਜੇ ਤੁਸੀ ਮੇਹਨਤ  ਦੇ ਨਾਲ ਕਰੋ ਤੇ ਇਸ ਵਿਚ ਕਾਫੀ ਮੁਨਾਫ਼ਾ ਕਮਾ ਸੱਕਦੇ ਹੋ।  ਇੰਡੀਆ ਵਿੱਚ  ਡੇਅਰੀ ਫਾਰਮ ਖੋਲਨਾ ਇਕ ਬਹੁਤ ਚੰਗਾ ਕਾਰੋਬਾਰ ਹੈ ਇਹਨਾਂ ਕਾਰਨਾਂ ਦੇ ਕਰਕੇ   – 

  •  ਡੇਅਰੀ ਫਾਰਮਿੰਗ ਬਿਜਨਸ ਇਕ ਰਵਾਇਤੀ ਕਾਰੋਬਾਰ ਹੈ ਇਸਲਈ  ਤੁਹਾਨੂੰ  ਉਤਪਾਦ ਦੀ  ਮਾਰਕੀਟਿੰਗ ਕਰਨ ਦੀ  ਚਿੰਤਾ ਕਰਨ ਦੀ ਜਰੂਰਤ ਨਹੀਂ ਹੈ। ਤੁਸੀ ਆਪਣਾ ਉਤਪਾਦ  ਭਾਰਤ ਵਿੱਚ ਕਿਸੇ ਵੀ ਥਾਂ ਤੇ ਵੇਚ ਸੱਕਦੇ ਹੋ ਤੇ ਡੇਅਰੀ ਮਾਰਕੀਟ ਸਾਲ ਭਰ ਚਾਲੂ ਰਹਿੰਦੀ ਹੈ।     
  • ਡੇਅਰੀ  ਫਾਰਮਿੰਗ ਈਕੋ-ਫਰੈਂਡਲੀ ਹੁੰਦਾ ਹੈ ਅਤੇ ਇਹ ਵਾਤਾਵਰਣ ਨੂ ਪ੍ਰਦੂਸ਼ਿਤ ਵੀ ਨਹੀਂ ਕਰਦਾ। 
  •  ਡੇਅਰੀ ਫਾਰਮਿੰਗ ਬਿਜਨਸ ਵਿਚ ਜ਼ਿਆਦਾ ਹੁਨਰਮੰਦ ਲੇਬਰ ਦੀ ਲੋੜ  ਨਹੀਂ ਹੁੰਦੀ।  ਤੁਸੀ ਅਪਣੇ  ਪਰਿਵਾਰ ਦੇ ਲੋਕਾਂ ਨਾਲ ਵੀ ਡੇਅਰੀ ਫਾਰਮ ਖੋਲ ਸਕਦੇ ਹੋ।

ਡੇਅਰੀ ਫਾਰਮਿੰਗ ਦਾ ਤਰੀਕਾ

ਕਦਮ 1: ਮਾਰਕੀਟ ਦੀ ਜਾਨਕਾਰੀ  (ਮਾਰਕੀਟ ਰਿਸਰਚ) – ਡੇਅਰੀ ਫਾਰਮਿੰਗ ਬਿਜਨਸ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਪੂਰੀ ਮਾਰਕੇਟ ਰਿਸਰਚ ਕਰਨੀ ਹੋਵੇਗੀ। ਇਸ ਵਿਚ ਤੁਹਾਨੂੰ ਸਾਰੀ ਗੱਲਾਂ ਦਾ  ਧਿਆਨ ਰਖਣਾ ਪਦੇਗਾ ਜਿੱਦਾਂ ਕੀ  ਸ਼ੁਰੂਆਤੀ ਨਿਵੇਸ਼ ਕਿੰਨਾ ਹੋਵੇਗਾ , ਤੁਸੀ ਕੀ ਉਤਪਾਦ ਵੇਚੋਗੇ  , ਤੁਹਾਨੂੰ ਕਿੰਨੀ  ਜ਼ਮੀਨ ਦੀ  ਲੋੜ ਹੋਵੇਗੀ, ਤੁਸੀ ਕੱਲੇ ਕਮ ਕਰੋਗੇ ਜਾਂ ਅੱਗੇ ਬੰਦੇ ਰੱਖੋਗੇ। 

ਕਦਮ 2: ਗਾਵਾ ਦਾ ਚੋਣ  – ਇਹ ਵੀ ਇੱਕ ਬਹੁਤ ਹੀ  ਮਹੱਤਵਪੂਰਣ ਕਦਮ ਹੈ। ਇਥੇ ਤੁਸੀ ਓਹਨਾ ਗਾਵਾਂ ਦਾ ਚੋਣ ਕਰੋਗੇ ਜੋ ਡੇਅਰੀ ਵਿਚ ਰੱਖਣੀਆਂ ਨੇ , ਜਿੱਦਾਂ ਕੀ ਕੇੜ੍ਹੀ  ਨਸਲ, ਕਿੰਨਾਂ ਦੁੱਧ ਦਿੰਦੀ ਹੈ ਤੇ ਓਹਨਾ ਦੀ ਸਿਹਤ।  

ਕਦਮ 3: ਮੈਡੀਕਲ ਸੁਪਰਵੀਜ਼ਨ – ਇਸ ਸਬ ਤੋਂ ਬਾਦ ਤੁਹਾਨੂੰ ਗਾਵਾਂ ਦੀ ਸਿਹਤ ਦੀ ਨਿਗਰਾਨੀ ਦਾ ਵੀ ਖ਼ਿਆਲ ਰੱਖਣਾ ਪਵੇਗਾ ਤਾਂਕਿ ਚੰਗਾ ਦੁੱਧ ਦੇਣ ਲਈ ਉਹ ਸਵਸਥ  ਰਹਿਣ। 

ਕਦਮ  4:ਗਾਵਾਂ ਦਾ ਖਾਣ ਪੀਣ – ਗਾਵਾਂ ਦੇ ਖਾਣ ਲਈ ਭੂਸੇ ਦਾ ਇੰਤਜ਼ਾਮ ਵੀ ਕਰਨਾ ਪਵੇਗਾ,ਇਸ ਲਈ ਇੱਦਾਂ ਦੀਆਂ ਮਸ਼ੀਨਾਂ ਦੀ ਲੋੜ੍ਹ ਹੋਵੇਗੀ ਜੋ ਘਾ ਦਾ ਭੂਸਾ ਬਣਾ ਸੱਕਣ।   

ਕਦਮ 5: ਦੁਧ ਨਿਕਾਲਣਾ  – ਇਸਤੋਂ  ਬਾਦ ਸਬਤੋਂ ਮਹੱਤਵਪੂਰਣ ਕਦਮ ਆਉਂਦਾ ਹੈ, ਆਪਣੀ ਗਾਵਾਂ  ਦਾ ਦੁੱਧ ਕੱਡਣਾ ਜੋ ਕਿ ਤੁਸੀ ਹੱਥਾਂ ਨਾਲ ਵੀ ਕੱਢ ਸੱਕਦੇ ਹੋ ਤੇ ਇਸ ਲਈ ਮਸ਼ੀਨ ਵੀ ਖਰੀਦ ਸਕਦੇ ਹੋ ਜੇ ਤੁਹਾਡੇ ਕੋਲ ਪੈਸੇ ਹੈ ਨੇ ਜੋ ਤੁਹਾਡੀ ਮੇਹਨਤ ਤੇ ਸਮਾਂ ਦੋਨੋ ਬਚਾਵੇਗੀ।  

ਕਦਮ 6: ਗੋਹਾ ਪ੍ਰਬੰਧਨ – ਇਹ ਵੀ ਇੱਕ ਮਹੱਤਵਪੂਰਨ ਕਦਮ ਹੈ ਕਿਯੋਂਕਿ ਗਾਵਾਂ ਦਾ ਜੋ ਗੋਹਾ ਹੁੰਦਾ ਹੈ  ਜਿੰਨੂ ਅਸੀ  ਗੋਬਰ ਕਹਿੰਦੇ ਹਾਂ।  ਇਹ ਵੀ ਤੁਹਾਡੇ ਕਈ ਕਮ ਆ ਸੱਕਦਾ ਹੈ।  ਇਸਨੂੰ ਆਪਾਂ ਖਾਦ ਦੇ ਤੌਰ ਤੇ ਇਸਤੇਮਾਲ ਕਰ ਸਕਦੇ ਹਾਂ।  ਕਦਮ 7:ਉਤਪਦ ਬੇਚਣਾ  – ਇਹ ਸਭ ਤੋਂ ਬਾਦ ਆਉਂਦਾ ਹੈ ਉਤਪਾਦ ਨੂੰ ਵੇਚਣ ਦਾ ਕਮ , ਰੇਟ ਅਸੀ ਇਸ ਹਿਸਾਬ ਨਾਲ ਰੱਖਣਾ ਹੈ ਕਿ ਸਾਰਾ ਖਰਚਾ ਵੀ ਪੂਰਾ ਹੋ ਜਾਵੇ ਤੇ ਰੇਟ ਬਜ਼ਾਰ ਦੇ ਹਿਸਾਬ ਨਾਲ ਵੀ ਹੋਵੇ।

ਗਾਵਾਂ ਪਾਲਣ ਦੇ ਲਈ ਕਿਵੇਂ ਕਰੀਏ ਮਾਰਕੀਟ ਖੋਜ

ਗਾਵਾਂ  ਪਾਲਣ ਦਾ ਕੱਮ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਜਗਾਹ ਦਾ ਖਾਸ ਤੌਰ ਤੇ ਧਿਆਨ ਰਖਣਾ ਹੋਵੇਗਾ। ਤੁਹਾਨੂੰ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ ।

1.  ਇਸ ਬਿਜਨਸ ਲਈ ਤੁਹਾਨੂੰ ਬਹੁਤ ਸਾਰੀ ਜਗਾਹ ਚਾਹੀਦੀ ਹੋਵੇਗੀ ਤਾਂਹੀ ਤੁਸੀ ਚੰਗਾ ਮੁਨਾਫ਼ਾ ਕਮਾ ਪਾਵੋਗੇ। 

2.  ਜੇੜੀ ਵੀ ਜਗਾਹ ਹੋਵੇ ਇਸ ਗੱਲ ਦਾ ਧਿਆਨ ਰੱਖਣਾ ਕਿ ਉਹ ਸਾਫ ਹੋਵੇ ਤਾਕਿ ਗਾਵਾਂ ਬਿਮਾਰ ਨਾ ਹੋਣ। 

 3.  ਓਥੇ ਆਉਣ ਜਾਣ ਦਾ ਕੋਈ ਚੱਕਰ ਨਾ ਹੋਵੇ ਤਾਂਕਿ ਤੁਸੀ ਆਪਣਾ ਉਤਪਾਦ ਮਾਰਕੀਟ ਵਿਚ ਅਰਾਮ ਨਾਲ ਲੈ  ਜਾਵੋ। 

4.  ਉਸ ਥਾਂ ਤੇ ਪਾਣੀ ਅਰਾਮ ਨਾਲ ਮਿਲ ਜਾਂਦਾ ਹੋਵੇ ਤਾਕਿ ਪਾਣੀ ਦਾ ਕੋਈ ਚੱਕਰ ਨਾ ਹੋਵੇ। 

5.  ਹੋ ਸਕੇ ਤੇ ਉਹ ਜਗਾਹ ਸ਼ਹਿਰ ਤੋਂ ਥੋੜਾ  ਦੂਰ ਹੋਵੇ ਤਾਂਕਿ ਤੁਹਾਨੂੰ ਕੋਈ ਦਿੱਕਤ ਨਾ ਹੋਵੇ। 

6.  ਗਾਵਾਂ ਨੂੰ ਖੁੱਲੇ ਵਿਚ ਨਾ ਰੱਖੋ, ਓਥੇ ਓਹਨਾ ਦੀ ਸਿਹਤ ਖ਼ਰਾਬ ਹੋ ਸਕਦੀ ਹੈ। 7.  ਇਹੋ ਜਿਹੀ ਜਗਾਹ ਲੱਭੋ ਜੋ ਚਾਰੋ ਪਾਸੇ ਬੰਦ ਹੋਵੇ ਤਾਂਕਿ ਗਾਵਾਂ ਫਾਰਮ ਤੋਂ ਬਾਹਰ ਨਾ ਜਾਣ।  

ਗਾਵਾਂ ਦੀ ਨਸਲ (Breeds )

ਭਾਰਤ ਵਿਚ ਬਹੁਤ ਦੇਸੀ ਤੇ ਵਿਦੇਸ਼ੀ ਨਸਲਾਂ ਮੌਜੂਦ ਨੇ ਜਿੰਦੇ ਵਿੱਚੋ ਤੁਸੀ ਕੋਈ ਵੀ ਰੱਖ ਸਕਦੇ ਹੋ।  ਤੁਸੀ ਇੱਕ ਹੀ ਥਾਂ ਤੇ ਗਾਵਾਂ ਤੇ ਮੱਜਾਂ ਦੋਨੋ ਇੱਕਠੇ ਵੀ ਰੱਖ ਸਕਦੇ ਹੋ। 

ਲਾਭਕਾਰੀ ਵਪਾਰਕ ਡੇਅਰੀ ਉਤਪਾਦਨ

ਮੁਰਰਾਹ, ਸੁਰਤੀ, ਮਹਿਸਾਨੀ, ਜਾਫਰਾਬਾਦੀ, ਬਧਵਾਰੀ ਆਦਿ ਕੁਝ ਆਮ ਤੇ ਪ੍ਰਸਿੱਧ ਮੱਝਾਂ ਦੀਆਂ ਨਸਲਾਂ ਹਨ।  ਗਿਰ, ਸਾਹੀਵਾਲ, ਲਾਲ ਸਿੰਧੀ, ਥਰਪੜਕਰ ਕੁਝ ਪ੍ਰਸਿੱਧ ਗਾਵਾਂ ਦੀਆ ਜਾਤੀਆਂ ਹਨ। ਤੁਸੀ ਆਮ ਉਤਪਾਦਨ ਵਾਲੀਆਂ ਵਿਦੇਸ਼ੀ ਨਸਲਾਂ ਦੇ ਨਾਲ ਵੀ ਜਾ ਸਕਦੇ ਹੋ  ਜਿੱਦਾਂ ਕਿ ਹੋਲਸਟਾਈਨ ਫ੍ਰਾਈਸਿਅਨ, ਬ੍ਰਾਉਨ  ਸਵਿੱਸ, ਜਰਸੀ ਆਦਿ। ਇਹ ਸਾਰੀਆਂ ਨਸਲਾਂ ਭਾਰਤੀ ਮੌਸਮ ਵਿਚ ਵਧੀਆ ਚਲਦਿਆਂ ਹਨ।

ਬੁਨਿਆਦੀ ਢਾਂਚਾ ਤੇ ਲਾਗਤ

Generally ek cow ke shed ke liye aapko 40 square feet shed ke andar chaiye aur 80 square feet ki khuli jagah chaiye. Small scale production ke liye jismein 20 animals ho aapko 3000 square feet land area ki availability ko ensure karna padega.

ਆਮ ਤੌਰ ਤੇ ਤੁਹਾਨੂੰ ਸ਼ੈੱਡ ਦੇ ਲਈ 40 ਵਰਗ ਫੁੱਟ ਦੀ ਜਗਾਹ ਸ਼ੈੱਡ ਦੇ ਅੰਡਰ ਅਤੇ 80 ਵਰਗ ਫੁੱਟ ਦੀ ਖੁੱਲੀ ਜਗਾਹ ਚਾਹੀਦੀ ਹੈ।  ਛੋਟੇ ਪੈਮਾਨੇ ਦੇ ਉਤਪਾਦਨ ਲਈ ਜੇ 20 ਜੀਵ ਜਾਨਵਰ ਹਨ  ਤੇ ਤੁਹਾਨੂੰ 3000 ਵਰਗ ਫੁੱਟ ਭੂਮੀ ਖੇਤਰ ਦੀ ਲੋੜ ਪਵੇਗੀ। ਇਸਤੋਂ  ਅਲਾਵਾ ਤੁਹਾਨੂੰ ਅਪਨੇ ਡੇਅਰੀ ਫਾਰਮ ਤੇ ਹੋਰ ਵੀ ਬਹੁਤ ਸਾਰੀਆਂ ਚੀਜਾਂ ਦੀ ਜਰੂਰਤ

ਉਤਪਾਦ

ਮਾਤਰਾ

ਮੁੱਲ (ਰੁਪਏ)

ਮਿਲਕਿੰਗ ਉਪਕਰਣ 4 ਕਲੱਸਟਰ ਕੈਨ

1

50,000 – 75,000

ਮੋਟਰ ਦੇ ਨਾਲ 1 ਹਰਾ ਚਾਰਾ ਚੱਫ ਕਟਰ (10 ਐਚ ਪੀ)

1

75,000 – 1,00,000

ਮੋਟਰ ਨਾਲ ਫੀਡ ਗ੍ਰਿੰਡਰ (ਵਿਕਲਪਿਕ)

1

20,000 – 25,000

ਮਿਸ ਕੂਲਿੰਗ ਸਿਸਟਮ

1

12,000 – 15,000

ਐਕਸੈਸਰੀਜ਼ ਦੇ ਨਾਲ ਵੀਰਜ ਕੰਟੇਨਰ

1

10,000 – 15,000

ਮਿਲਕ ਕੈਨ 40 ਲਿਟਰ

10

4,500 ਪ੍ਰਤੀ ਯੂਨਿਟ

ਜੇਨਰੇਟਰ 7.5 ਕੇਵੀਏ

1

2,00,000 – 2,20,000

ਮੋਟਰ ਨਾਲ ਬੋਰਵੈਲ

1

15,000 – 20,000

ਰੱਸੀ, ਚੇਨ, ਟੈਗਿੰਗ ਉਪਕਰਣ, ਪਾਣੀ ਦੀਆਂ ਪਾਈਪਾਂ ਆਦਿ

 

4,000 – 5,000

ਡੇਅਰੀ ਫਾਰਮਿੰਗ ਬਿਜਨਸ ਤੋਂ ਲਾਭ ਅਤੇ ਮੁਨਾਫ਼ਾ

ਕੱਚਾ ਦੁੱਧ ਤੋਂ ਅਲਾਵਾ ਵੀ ਇਕ ਬਹੁਤ ਵੱਡਾ ਬਾਜ਼ਾਰ ਹੈ ਦੁੱਧ ਉਤਪਾਦ ਦਾ ਜਿੱਦਾਂ ਕਿ ਪਾਊਡਰ ਦੁੱਧ, ਘਿਓ, ਪਨੀਰ ਆਦਿ।  ਇਥੋਂ ਤੱਕ ਕਿ ਡੇਅਰੀ ਫਾਰਮਿੰਗ ਕਾ ਗੋਹਾ ਵੀ ਬਹੁਤ ਕੀਮਤੀ ਹੁੰਦਾ ਹੈ ਤੇ ਇਸਦੀ ਚੰਗੀ ਮੰਗ ਹੁੰਦੀ ਹੈ ਮਾਰਕੀਟ ਵਿਚ। ਗੋਬਰ ਜੈਵਿਕ ਖਾਦ ਯਾ ਵਰਮੀਕੰਪਸਟ ਦਾ ਕੱਚਾ ਮਾਲ ਹੈ। ਅਗਰ ਤੁਸੀ ਦੇਸੀ ਗਾਂ ਜਾਂ ਇੰਡੀਅਨ ਨਸਲ ਨੂੰ ਵਰਤ ਰਹੇ ਹੋ ਤਾਂ ਉਸਦਾ ਮੂਤਰ ਵੀ ਇਕ ਕੀਮਤੀ ਸਰੋਤ ਹੈ’ ਪੰਚਗਵਿਆ ‘ ਬਨਾਣ  ਲਈ ਜੋ ਕਿ ਜੈਵਿਕ ਖੇਤੀ ਦਾ ਕੁਦਰਤੀ ਕੀਟਨਾਸ਼ਕ ਹੈ।

ਇਸ ਬਿਜ਼ਨਸ ਵਿਚ ਘੱਟੋ ਘੱਟ 40% ਦਾ ਲਾਭ ਮਾਰਜਿਨ ਹੈ ਜੋ ਕੀ ਤੁਹਾਡੀ ਮੇਹਨਾਤ ਦੇ ਨਾਲ ਵਧਦਾ ਰਹਿੰਦਾ ਹੈ। 

ਡੇਅਰੀ ਫਾਰਮਿੰਗ ਉਤਪਾਦ

ਡੇਅਰੀ ਫਾਰਮਿੰਗ ਬਿਜਨਸ ਵਿਚ ਜੋ ਪ੍ਰੋਡਕਟਸ ਬਣਦੇ ਹਨ ਓਹਨਾ ਦੀ ਕੀਮਤ ਵੱਖ ਵੱਖ ਹੁੰਦੀ ਹੈ ਤੇ ਇਹ ਬਹੁਤ ਹੀ  ਮੁਨਾਫੇਡਰ ਹੁੰਦਾ ਹੈ ਕਿਓਂਕਿ ਇਸਦੀ ਡਿਮਾਂਡ ਮਾਰਕੀਟ ਵਿਚ ਬਹੁਤ ਹੀ ਜ਼ਿਆਦਾ ਹੁੰਦੀ ਹੈ ਅਤੇ ਕੁਝ ਉਤਪਾਦਾਂ ਦੇ ਦਾਮ ਥੱਲੇ ਲਿਖੇ ਹਨ : 

ਉਤਪਾਦ

ਮੁੱਲ (ਰੁਪਏ)

ਤਰਲ ਦੁੱਧ

30 – 40 ਪ੍ਰਤੀ ਲੀਟਰ

ਘਿਓ

400-500 ਪ੍ਰਤੀ ਲੀਟਰ

ਮੱਖਣ

40-50 ਪ੍ਰਤੀ ਲੀਟਰ

ਆਇਸ ਕਰੀਮ

40-50

ਖੋਆ

200-300

ਦੁੱਧ 

250-500

ਪਨੀਰ

70-100 ਪ੍ਰਤੀ ਪੈਕੇਟ

ਇੰਨਾ ਪ੍ਰੋਡਕਟਸ ਨੂੰ ਤੁਸੀ ਕਈ ਤਰੀਕਿਆਂ ਨਾਲ ਮਾਰਕੀਟ ਵਿਚ ਵੇਚ ਸਕਦੇ ਹੋ ਜਿਸ ਨਾਲ ਕਿ ਪ੍ਰੋਡਕਟਸ ਸਿੱਧਾ ਲੋਗਾਂ ਨੂੰ ਓਹਨਾ ਦੀ ਜਰੂਰਤ ਦੇ ਹਿਸਾਬ ਨਾਲ ਮਿਲ ਸੱਕਣ।  ਤੁਸੀ ਚਾਹੋ ਤਾਂ ਆਪਣੇ  ਡੇਅਰੀ ਉਤਪਾਦ ਨੂੰ ਜਰਨਲ ਸਟੋਰ ਜਾਂ  ਪਰਚੂਨ ਦੁਕਾਨਾਂ ਦੇ ਜਰੀਏ ਵੀ ਵੇਚ ਸਕਦੇ ਹੋ ਓਹਨਾ ਨਾਲ ਸਹਿਯੋਗ ਕਰਕੇ। ਤੇ ਅੱਜਕਲ ਸਬਤੋਂ ਮਸ਼ਹੂਰ ਤਰੀਕਾ ਹੈ ਔਨਲਾਈਨ ਵੇਖਣ ਦਾ, ਹਾਲਾਂਕਿ ਇਸ ਵਿਚ ਖਰਚਾ ਤੇ ਮੇਹਨਤ ਜ਼ਿਆਦਾ ਹੈ ਪਰ ਮੁਨਾਫ਼ਾ ਚੰਗਾ ਮਿਲ ਜਾਂਦਾ ਹੈ।

ਡੇਅਰੀ ਫਾਰਮਿੰਗ ਦੇ ਲਈ ਕਰਜ਼ਾ

Dairy Farming Business ke liye loans procure karne ke tareeke yahan neeche diye hue hain, jaise ki

ਡੇਅਰੀ ਫਾਰਮਿੰਗ ਬਿਜਨਸ ਦੇ ਲਈ  ਲੋਨ ਪ੍ਰਾਪਰ ਕਰਨ ਦੇ ਤਰੀਕੇ ਇਥੇ ਥੱਲੇ ਲਿਖੇ ਹਨ :

1.  ਨਾਬਾਰਡ (NABARD): ਡੇਅਰੀ  ਫਾਰਮ ਦੇ ਲਈ ਤੁਹਾਨੂੰ ਲੋਨ ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ (ਨਾਬਾਰਡ) ਦੇ ਜਰੀਏ ਮਿਲੇਗਾ। 1,00,000 ਦੇ ਲੋਨ ਤਕ ਕੋਈ ਵੀ ਮਾਰਜਿਨ ਨਹੀਂ ਦੇਣਾ ਪਵੇਗਾ ਤੇ ਜੇ ਲੋਨ 1,00,000 ਰੁਪਏ ਤੋਂ ਜ਼ਿਆਦਾ ਹੈ ਤੇ ਘੱਟੋ ਘੱਟ  10% ਦਾ ਮਾਰਜਿਨ ਲੱਗੇਗਾ , ਆਰਬੀਆਈ ਦੇ ਦਿਸ਼ਾ ਨਿਰਦੇਸ਼ ਦੇ ਅਨੂਸਾਰ ਨਾਬਾਰਡ ਦੇ ਜਰਿਏ ਲੋਨ ਲੈਣ ਵਾਸਤੇ ਇੱਥੇ  ਕਲਿਕ ਕਰੋ.

ਐਸਬੀਆਈਲੋਨਸਕੀਮ (SBI Loan scheme): ਤੁਸੀ ਡੇਅਰੀ ਫਾਰਮ ਦੇ ਲਈ ਸਟੇਟ ਬੈਂਕ ਆਫ ਇੰਡੀਆ ਤੋਂ ਵੀ ਲੋਨ ਲੈ ਸਕਦੇ ਹੋ।ਐਸਬੀਆਈ ਤੋਂ ਨਵੇ ਤੇ ਪੁਰਾਣੇ ਦੋਨੋ ਕਿਸਾਨ ਲੋਨ ਲੈ ਸਕਦੇ ਹਨ ਆਪਣਾ ਕੰਮ ਸ਼ੁਰੂ ਕਰਨ ਲਈ ਤੇ ਵਧਾਉਣ ਲਈ।  ਜਿਆਦਾ ਜਾਣਕਾਰੀ ਲਈ ਇਥੇ ਕਲਿਕ ਕਰੋ.

ਭਾਰਤ ਸਰਕਾਰ ਮਿਆਰੀ ਦੁੱਧ ਦਾ ਉਤਪਾਦਨ, ਦੁੱਧ ਉਤਪਾਦਨ ਅਤੇ ਦੁੱਧ ਉਤਪਾਦਾਂ ਦੇ ਵਿਕਾਸ ਲਈ ਪ੍ਰੋਜੈਕਟ ਅਤੇ ਮਾਰਕੀਟ ਦੇ ਉਤਪਾਦਨ ਨੂੰ ਥੱਲੇ ਲਿਖੀਆਂ ਡੇਅਰੀ ਵਿਕਾਸ ਯੋਜਨਾਵਾਂ ਦੇ ਜਰੀਏ ਮਜਬੂਤ ਬਣਾ ਰਹੀ ਹੈ:

  • ਡੇਅਰੀ ਵਿਕਾਸ ਲਈ ਰਾਸ਼ਟਰੀ ਪ੍ਰੋਗਰਾਮ (ਐਨਪੀਡੀਡੀ) [National Programme for Dairy Development(NPDD)]
  • ਰਾਸ਼ਟਰੀ ਡੇਅਰੀ ਯੋਜਨਾ (ਪੜਾਅ -1) [National Dairy Plan (Phase-I)]
  • ਡੇਅਰੀ ਉੱਦਮਤਾ ਵਿਕਾਸ ਯੋਜਨਾ (ਡੀਈਡੀਐਸ) [Dairy Entrepreneurship Development Scheme(DEDS)]
  • ਡੇਅਰੀ ਸਹਿਕਾਰੀ ਨੂੰ ਸਹਾਇਤਾ [Support to Dairy Cooperatives]
  • ਡੇਅਰੀ ਪ੍ਰੋਸੈਸਿੰਗ ਅਤੇ ਬੁਨਿਆਦੀ ਢਾਂਚਾ  ਵਿਕਾਸ ਫੰਡ (ਡੀਆਈਡੀਐਫ) [Dairy Processing and Infrastructure Development Fund (DIDF) ]

ਡੇਅਰੀ ਫਾਰਮਿੰਗ ਬਿਜਨਸ ਵਿੱਚ ਕਨੂਨੀ ਪ੍ਰਕ੍ਰਿਆ

  1. ਐਨ ਓ ਸੀ (ਕੋਈ ਇਤਰਾਜ਼ ਨਹੀਂ  ਦਾ ਸਰਟੀਫਿਕੇਟ) [NOC (No Objection Certificate)]: ਤੁਸੀ ਜਿਸ ਵੀ ਇਲਾਕੇ ਵਿਚ ਆਪਣਾ ਕਾਰੋਬਾਰ ਸ਼ੂਰੁ ਕਰ ਰਹੇ ਹੋ ਓਥੇ ਦੀ ਸਥਾਨਕ ਅਥਾਰਟੀ ਤੋਂ ਸਰਟੀਫਿਕੇਟ ਲੈਣਾ ਬਹੁਤ ਜਰੂਰੀ ਹੈ। ਇਸਤੋਂ ਇਲਾਵਾ ਤੁਹਾਨੂੰ ਪ੍ਰਦੂਸ਼ਣ ਬੋਰਡ  ਤੋਂ ਵੀ ਐਨ ਓ ਸੀ ਲੈਣਾ ਜਰੂਰੀ ਹੈ। 

2. ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (ਐੱਫ.ਐੱਸ.ਐੱਸ.ਏ.ਆਈ.) [Food Safety and Standards Authority of India (FSSAI)]: ਜਿੱਦਾਂ ਕਿ ਤੁਸੀ ਜਾਣਦੇ ਹੋ ਕਿ ਸਾਡੇ ਦੇਸ਼ ਵਿਚ ਖਾਣ ਦੀ ਹਰ ਚੀਜ ਨੂੰ ਐਫਐਸਐਸਏਆਈ ਸਰਟੀਫਿਕੇਟ ਲੈਣਾ ਹੁੰਦਾ ਹੈ।  ਇਹ ਲਾਇਸੰਸ ਬਹੁਤ ਮਹੱਤਵਪੂਰਨ ਹੁੰਦਾ ਹੈ । ਤੁਸੀਂ ਇਸ ਵੈਬਸਾਈਟ ਤੇ ਰਜਿਸਟਰ ਕਰਾਕੇ ਐਫਐਸਐਸਐਸਆਈ ਦਾ ਲਾਇਸੈਂਸ ਲੈ ਸੱਕਦੇ ਹੋ, ਐਫਐਸਐਸਏਆਈ ਦੀ ਅਧਿਕਾਰਤ ਵੈਬਸਾਈਟ ਤੇ  ਜਾਣ ਲਈ ਇਥੇ  ਕਲਿੱਕ ਕਰੋ। 

3.  ਵਪਾਰ ਲਾਇਸੰਸ [Trade License]: ਜਿੱਦਾਂ ਕਿ ਤੁਸੀ ਜਾਣਦੇ ਹੋ ਕਿ ਹਰ ਕਾਰੋਬਾਰੀ ਸ਼ੂਰੁ ਕਰਣ ਤੋਂ  ਪਹਿਲਾਂ  ਵਪਾਰ ਲਾਇਸੰਸ ਲੈਣਾ ਕਿੰਨਾ ਮਹੱਤਵਪੂਰਣ ਹੈ ਤੋ ਤੁਹਾਨੂੰ ਵੀ ਇਸ ਕਾਰੋਬਾਰ ਵਾਸਤੇ ਲਾਇਸੰਸ ਲੈਣਾ ਪਵੇਗਾ। 

4.  ਧਰਤੀ ਹੇਠਲੇ ਪਾਣੀ ਵਿਭਾਗ ਦੀ ਇਜਾਜ਼ਤ [Ground Water Department Permission]: ਡੇਅਰੀ ਫਾਰਮਿੰਗ ਕਾਰੋਬਾਰ ਵਿਚ ਪਾਣੀ ਦੀ ਬਹੁਤ ਜਰੂਰਤ ਹੁੰਦੀ ਹੈ।  ਪਾਣੀ ਦਾ ਕਨੈਕਸ਼ਨ ਲਗਵਾਉਣ ਤੋਂ ਪਹਿਲਾਂ ਧਰਤੀ ਹੇਠਲੇ ਪਾਣੀ ਵਿਭਾਗ ਦੀ ਮਨਜੂਰੀ ਜਰੂਰ ਲਵੋ। 

5.  ਬਿਜਲੀ ਬੋਰਡ ਦੀ ਇਜਾਜ਼ਤ (Electricity Board permission): ਤੁਹਾਡੇ ਕਾਰੋਬਾਰ ਵਿਚ ਜਿੰਨੀ ਵੀ ਬਿਜਲੀ ਦੀ ਵਰਤੋਂ ਹੋਵੇਗੀ ਤੁਹਾਨੂੰ ਉਸਦੀ ਜਾਣਕਾਰੀ ਬਿਜਲੀ ਬੋਰਡ ਨੂੰ ਦੇਣੀ ਹੋਵੇਗੀ ਅਤੇ ਆਗਿਆ ਲੈਣੀ ਪਵੇਗੀ।  ਅਗਰ ਤੁਸੀ ਇੱਦਾ ਨਹੀਂ ਕਰਦੇ ਤਾਂ ਤੁਹਾਨੂੰ ਜੁਰਮਾਨਾ ਲੱਗ ਸੱਕਦਾ ਹੈ।

ਡੇਅਰੀਫਾਰਮਿੰਗ – ਵਪਾਰਕਸੁਝਾਅ

ਪ੍ਰਾਪਰ ਲੈਂਡ – ਡੇਅਰੀ ਫਾਰਮ ਖੋਲਣ ਤੋਂ ਪਹਿਲਾਂ ਇਸ ਗੱਲ ਦਾ ਧਿਆਨ ਰੱਖਣਾ ਕਿਤੁਹਾਡੇ ਕੋਲ ਇੰਨੀ ਜ਼ਮੀਨ ਹੋਵੇ ਕਿ ਜਿੱਥੇ  ਗਾਵਾਂ ਆਰਾਮ ਨਾਲ ਨਿਵਾਸ ਕਰ ਸੱਕਣ ਤੇ ਇਸ ਗੱਲ ਦਾ ਵੀ ਖਿਆਲ ਰਹੇ ਕਿ ਓਹਨਾ ਕੋਲ ਘੁੰਮਣ ਦੇ ਲਈ ਵੀ ਖੁੱਲਾ ਥਾਂ ਹੋਵੇ ।

2.  ਸਵੱਛਤਾ – ਕਿਯੋਂਕਿ ਇਹ ਇਕ ਭੋਜਨ ਨਾਲ ਸਬੰਧਤ ਕਾਰੋਬਾਰ ਹੈ ਇਸਲਈ  ਇਸ ਗੱਲ ਦਾ ਖਾਸ ਖਿਆਲ ਰੱਖਣਾ ਪਵੇਗਾ ਕਿ ਸਿਹਤ ਅਤੇ ਸੈਨੀਟੇਸ਼ਨ ਨਾਲ ਕੋਈ ਸਮਝੌਤਾ ਨਾ ਹੋਵੇ।  ਜੋ ਗਾਵਾਂ ਤੇ ਮੱਝਾਂ ਨੂੰ ਅਸੀਂ ਆਪਣੇ ਖੇਤ ਵਿਚ ਰਾਖਾਂਗੇ ਉਹਨਾ ਦੇ  ਆਸਪਾਸ ਦੀ ਜਗਾਹ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ।

3.  ਕੂੜਾ ਕਰਕਟ ਪ੍ਰਬੰਧਨ – ਡੇਅਰੀ ਫਾਰਮ ਕਾਰੋਬਾਰ ਦੀ ਰਹਿੰਦ-ਖੂੰਹਦ ਦਾ ਉਤਪਾਦਨ ਇੰਨਾ ਜਿਆਦਾ ਹੈ ਕਿ ਉਸਦਾ ਇੱਕ ਅਲੱਗ ਕਾਰੋਬਾਰ ਕੀਤਾ  ਜਾ ਸੱਕਦਾ ਹੈ। ਹਰ ਡੇਅਰੀ ਫਾਰਮ ਵਿੱਚ ਇਕ ਸਹੀ ਰਹਿੰਦ-ਖੂੰਹਦ ਪ੍ਰਬੰਧਨ ਯੋਜਨਾ ਹੋਣੀ ਚਾਹੀਦੀ ਹੈ ਜਿਸ ਨਾਲ ਜੋ ਗੋਬਰ ਹੁੰਦਾ ਹੈ ਯਾ ਤਾਂ ਉਹ ਮਾਰਕੀਟ ਵਿਚ ਵੇਚਿਆ ਜਾ ਸਕੇ ਤੇ ਯਾਂ ਫਿਰ ਉਸਦਾ ਇਸਤਿਮਾਲ ਖਾਦ ਦੀ ਤਰਾਹ ਕੀਤਾ ਜਾ ਸਕੇ।

4.  ਸਹੀ ਪਰਾਗ ਅਤੇ ਪਾਣੀ ਨੂੰ ਸੁਨਿਸ਼ਚਿਤ ਕਰਨਾ – ਤੁਹਾਨੂੰ ਇਸ ਗੱਲ ਦਾ ਵੀ ਖਿਆਲ ਰੱਖਣਾ ਪਵੇਗਾ ਕਿ ਗਾਵਾਂ ਨੂੰ ਫੀਡ ਕਰਨ ਵਾਸਤੇ ਜਰੂਰਤ ਤੋਂ ਵੱਧ ਪਾਣੀ ਤੇ ਪਰਾਗ ਉਪਲਭਦ ਹੈ ਜਿਸ ਨਾਲ ਓਹਨਾ ਦੇ  ਵਿਕਾਸ ਵਿਚ ਕਿਸੇ ਤਰਾਹ ਦੀ  ਪਰੇਸ਼ਾਨੀ ਨਾ ਆਵੇ। 5.  ਟੀਕਾਕਰਣ – ਇਹ ਇਕ ਐਸਾ ਕਾਰੋਬਾਰ ਹੈ ਜਿਸ ਵਿਚ ਗਾਵਾਂ ਅਤੇ ਮੱਝਾਂ ਦੀ  ਸਿਹਤ ਦਾ ਬਹੂਤ ਧਿਆਨ ਰੱਖਣਾ ਪੈਂਦਾ ਹੈ, ਕਿਯੋਂਕਿ ਜੇ ਉਹ ਸਿਹਤਮੰਦ ਹੋਣ ਗਿਆਂ ਤਾਂਹੀ ਓਹਨਾ ਦਾ ਉਤਪਾਦ ਵੀ ਸਿਹਤਮੰਦ ਹੋਵਗਾ, ਇਸ ਲਈ ਆਪਣੇ  ਜਾਨਵਰਾਂ ਦਾ ਟੀਕਾਕਰਣ ਬਹੁਤ ਜਰੂਰੀ ਹੈ। ਓਹਨਾ ਨੂੰ ਉਹ ਹਰ ਟੀਕਾ ਲਗਵਾਓ ਜਿਸ ਨਾਲ ਉਹ ਸਿਹਤਮੰਦ ਰਹਿਣ।

ਸਾਨੂੰ ਪੂਰੀ ਉਮੀਦ ਹੈ ਕਿ ਇਸ ਜਾਣਕਾਰੀ ਤੋਂ ਤੁਹਾਨੂੰ ਚੰਗੀ ਤਰੀਕੇ ਨਾਲ ਸਮਝ ਆ ਗਿਆ ਹੋਵੇਗਾ ਕਿ ਡੇਅਰੀ ਫਾਰਮਿੰਗ ਬਿਜਨਸ ਆਪਾਂ ਕਿਵੇਂ  ਸ਼ੂਰੁ ਕਰ ਸੱਕਦੇ ਹਾਂ।  ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਸ਼ੁਰੂਆਤ ਤੋਂ ਅਖੀਰ ਤੱਕ ਤੁਹਾਨੂੰ ਡੇਅਰੀ ਫਾਰਮਿੰਗ ਨਾਲ ਜੁੜੇ ਹਰ ਸਵਾਲ ਦਾ  ਜਵਾਬ ਮਿਲ ਜਾਏ। ਜੇ ਹਜੇ ਵੀ ਤੁਹਾਨੂੰ ਕਿਸੇ ਜਾਣਕਾਰੀ ਦੀ ਜਰੂਰਤ ਹੋਵੇ ਤੇ  ਟਿੱਪਣੀ ਜਾਰੂਰ ਕਰਿਯੋ। ਅਸੀਂ ਤੁਹਾਡੀ ਪੂਰੀ ਮਦਦ ਕਰਾਂਗੇ।

LEAVE A REPLY

Please enter your comment!
Please enter your name here