ਮੈਡੀਕਲ/ਕੈਮਿਸਟ ਸ਼ੋਪ ਦਾ ਬਿਜ਼ਨੇਸ ਕਿਵੇਂ ਸ਼ੁਰੂ ਕਰੀਏ

ਅਸੀਂ ਜੀਵਨ ਤੋਂ ਕੀ ਕੁਛ ਨਹੀਂ ਚਾਹੁੰਦੇ? ਇਕ ਚੰਗਾ ਘਰ, ਚੰਗਾ ਰਹਿਣ ਸਹਿਣ ਅਤੇ ਇਕ ਖੁਸ਼ਹਾਲ ਜ਼ਿੰਦਗੀ ਸਾਰਿਆਂ ਦੀ ਕਾਮਨਾ ਹੁੰਦੀ ਹੈ। ਪਰ ਇਹ ਸਭ ਸਾਨੂੰ ਜ਼ਿੰਦਗੀ ਵਿਚ ਸਿਰਫ ਇਕ ਚੀਜ਼ ਕਾਰਨ ਹੀ ਮਿਲ ਸਕਦੇ ਹਨ — ਤਰੱਕੀ! ਲੋਕ ਆਪਣੇ ਆਪਣੇ ਖੇਤਰ ਵਿਚ ਭਾਵੇਂ ਉਹ ਕੋਈ ਨੌਕਰੀ ਹੋਵੇ ਜਾਂ ਕਾਰੋਬਾਰ, ਸਭ ਤਰੱਕੀ ਹਾਸਲ ਕਰਨਾ ਚਾਹੁੰਦੇ ਹਨ। ਅਜਿਹਾ ਹੀ ਇਕ ਕਾਰੋਬਾਰ ਹੈ ਮੈਡੀਕਲ / ਕੈਮਿਸਟ ਸ਼ੋਪ ਦਾ ਬਿਜ਼ਨੇਸ ਦਾ ਜਿਹਨੂੰ ਆਪਾਂ ਫ਼ਾਰਮੇਸੀ ਵੀ ਕਹਿੰਦੇ ਨੇ। ਪਰ ਕੀ ਤੁਸੀ ਜਾਣਦੇ ਹੋ ਕਿ ਕਿਵੇਂ ਤੁਸੀ ਇਸ ਕਾਰੋਬਾਰ ਨਾਲੋਂ ਇਕ ਚੰਗੀ ਆਮਦਨ ਹਾਸਲ ਕਰ ਸਕਦੇ ਹੋ? ਪੂਰੀ ਜਾਣਕਾਰੀ ਲਈ ਸਾਡੇ ਨਾਲ ਬਣੇ ਰਹੋ! ਅਸੀਂ ਤੁਹਾਨੂੰ ਮੈਡੀਕਲ ਸ਼ਾਪ /ਫ਼ਾਰਮੇਸੀ ਖੋਲਣ ਵਾਸਤੇ ਹੇਠ ਦਿੱਤੀਆਂ ਅਹਿਮ ਜਾਣਕਾਰੀ ਤੋਂ ਜਾਣੂ ਕਰਵਾਵਾਂਗੇ:

ਫ਼ਾਰਮੇਸੀ ਵਿਚ ਕਾਰੋਬਾਰ ਦੇ ਅਵਸਰ

ਤੁਸੀਂ ਕਿੰਨਾ ਮੁਨਾਫ਼ਾ ਕਮਾ ਸਕਦੇ ਹੋ?

ਤੁਹਾਡੀ ਕੀ ਯੋਗਤਾਵਾਂ ਹੋਣੀਆਂ ਚਾਹੀਦੀਆਂ ਨੇ?

ਮਾਰਕੀਟ ਦੀ ਜਾਣਕਾਰੀ

ਪੂੰਜੀ ਅਤੇ ਬੁਨਿਆਦੀ ਢਾਂਚਾ ਕੀ ਹੋਣਾ ਚਾਹੀਦਾ?

ਕਾਨੂੰਨੀ ਪ੍ਰਕ੍ਰਿਆ

ਮਾਰਕੀਟਿੰਗ ਕਿਵੇਂ ਕਰੀਏ?

ਕਾਰਜਕਾਰੀ ਸੰਖੇਪ

ਫ਼ਾਰਮੇਸੀ ਬਿਜ਼ਨੇਸ ਜਿਹਨੂੰ ਆਪਾਂ ਕੈਮਿਸਟ ਦੀ ਸ਼ਾਪ ਦਾ ਕਾਰੋਬਾਰ ਵੀ ਕਹਿ ਸਕਦੇ ਹੋ ਇਕ ਬੇਹਤਰੀਨ ਅਤੇ ਸਦਾਬਹਾਰ ਬਿਜ਼ਨੇਸ ਹੈ। ਭਾਰਤ ਵਿਚ ਮੈਡੀਕਲ ਸਟੋਰ ਬਿਜ਼ਨੇਸ ਇਕ ਅਜਿਹਾ ਕੰਮ ਹੈ ਜਿਹੜਾ ਕਦੇ ਵੀ ਖ਼ਤਮ ਨਹੀਂ ਹੋਣਾ ਅਤੇ ਬਿਜ਼ਨੇਸ ਵਿਚ ਨੁਕਸਾਨ ਹੋਣ ਦੀ ਸੰਭਾਵਨਾ ਵੀ ਬੁਹਤ ਘੱਟ ਹੈ।

ਪਰ ਸਹੀ ਜਾਣਕਾਰੀ ਦੀ ਕਮੀ ਕਰਕੇ ਬੁਹਤੇ ਲੋਕੀਂ ਦਿਕ਼ਤਾਂ ਦਾ ਸਾਹਮਣਾ ਕਰਦੇ ਹਨ. ਕਿਉਂ? ਕਿਉਂਕਿ ਉਹਨਾਂ ਨੂੰ ਸਹੀ ਅਤੇ ਪੂਰੀ ਜਾਣਕਾਰੀ ਨਹੀਂ ਮਿਲਦੀ।

ਅਜ, ਅਸੀਂ ਇਸ ‘ਬਲਾਗ’ ਰਾਹੀਂ ਉਹਨਾਂ ਸਾਰੀਆਂ ਪ੍ਰੇਸ਼ਾਨੀਆਂ ਨੂੰ ਖ਼ਤਮ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ।

ਇਸ ਆਰਟੀਕਲ ਵਿਚ ਅਸੀਂ ਸ਼ੁਰੂ ਤੋਂ ਅੰਤ ਤਕ ਉਹਨਾਂ ਸਾਰੀਆਂ ਪਹਿਲੂਆਂ ਦੀ ਗੱਲ ਕਰਨਗੇ ਜਿਹੜੇ ਕਿ ਤੁਹਾਡੀ ਇਸ ਬਿਜ਼ਨੇਸ ਨੂੰ ਸ਼ੁਰੂ ਕਰਨ ਵਿਚ ਸਹਾਇਕ ਹੋਣਗੇ।

ਮੈਡੀਕਲ / ਕੈਮਿਸਟ ਸ਼ੋਪ ਦਾ ਬਿਜ਼ਨੇਸ ਖੋਲੀਏ

ਫ਼ਾਰਮੇਸੀ ਵਿਚ ਬਿਜ਼ਨੇਸ ਦੇ ਅਵਸਰ

ਫ਼ਾਰਮੇਸੀ ਇਕ ਅਜਿਹਾ ਬਿਜ਼ਨੇਸ ਹੈ ਜੋ ਕਿ ਕਮ ਲਾਗਤ ਵਿਚ ਚਲ ਸਕਦਾ ਹੈ। ਇਹ ਬੁਹਤ ਜ਼ਿਆਦਾ ਮੰਗ ਕਾਰਨ ਇਕ ਕਾਮਯਾਬ ਬਿਜ਼ਨੇਸ ਆਈਡਿਆ  

ਵੀ ਹੈ। ਦੇਸ਼ ਦੀ ਅਰਥ ਵਿਵਸਥਾ ਦਾ ਇਸ ਸੈਕਟਰ ਵਿਚ ਕੁਛ ਖ਼ਾਸ ਅਸਰ ਨਹੀਂ ਪੈਂਦਾ ਕਿਉਂਕਿ ਇਹ ਇਕ ਅਜਿਹਾ ਖੇਤਰ ਹੈ ਜਿਸ ਦੀ ਜ਼ਰੂਰਤ ਹਰ ਕਿਸੇ ਨੂੰ ਹੁੰਦੀ ਹੈ।

ਕੁਛ ਅਧਿਐਨਾਂ ਅਨੁਸਾਰ 2050 ਤਕ ਭਾਰਤ ਵਿਚ ਕ਼ਰੀਬ 20% ਲੋਕ 60 ਜਾਂ 60 ਤੋਂ ਜ਼ਿਆਦਾ ਉਮਰ ਦੇ ਹੋਣਗੇ, ਜੋ ਕਿ ਇਕ ਅਜਿਹਾ ਉਮਰ ਸਮੂਹ ਹੈ ਜਿਸ ਵਿਚ ਦਵਾਈਆਂ ਦੀ ਮੰਗ ਸਭ ਤੋਂ ਜ਼ਿਆਦਾ ਹੁੰਦੀ ਹੈ।  

ਇਸਲਈ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਮੈਡੀਕਲ ਸਟੋਰ ਬਿਜ਼ਨੇਸ ਅੱਜ ਦੇ ਦੌਰ ਵਿਚ ਤੁਹਾਡੇ ਲਈ ਕਾਫ਼ੀ ਫਾਇਦੇਮੰਦ ਹੋਵੇਗਾ। PWC ਦੁਆਰਾ ਦਿੱਤੀ ਗਈ ਰਿਪੋਰਟ ਅਨੁਸਾਰ ਭਾਰਤ ਵਿਚ ਫ਼ਾਰਮੇਸੀ ਬਿਜ਼ਨੇਸ ਜੋ ਕਿ 2009 ਵਿਚ 13000 ਕਰੋੜ ਉਤੇ ਸੀ, 2020 ਵਿਚ 35000 ਕਰੋੜ ਤਕ ਪਹੁੰਚ ਜਾਵੇਗੀ। ਤੁਸੀਂ ਅੰਦਾਜ਼ਾ ਲਾਅ ਸਕਦੇ ਹੋ ਕਿ ਫ਼ਾਰਮੇਸੀ ਵਿਚ ਬਿਜ਼ਨੇਸ ਕਰਨਾ ਤੁਹਾਡੇ ਲਈ ਕਿੰਨਾ ਫਾਇਦੇਮੰਦ ਹੋ ਸਕਦਾ ਹੈ।

ਇਸ ਤੋਂ ਅਲਾਵਾ, ਇਕ ਵਾਰੀ ਆਪਣੇ ਇਕ ਕਾਮਯਾਬ ਮੈਡੀਕਲ ਸਟੋਰ ਖੋਲ ਲਿੱਤਾ ਤਾਂ ਤੁਹਾਨੂੰ ਭਵਿੱਖ ਵਿਚ ਆਉਣ ਵਾਲੇ ਮੁਨਾਫਿਆਂ ਬਾਰੇ ਜ਼ਿਆਦਾ ਸੋਚਣ ਦੀ ਲੋੜ ਨਹੀਂ ਹੈ।  

ਇਕ ਵਾਰੀ ਤੁਹਾਡੀ ਆਪਣੀ ਨਿਜੀ ਦੁਕਾਨ ਚਲ ਪਈ ਤਾਂ ਤੁਸੀਂ ਉਸ ਦੁਕਾਨ ਨੂੰ ‘ਚੇਨ ਫ਼ਾਰਮੇਸੀ’ ਵਿਚ ਵੀ ਤਬਦੀਲ ਕਰ ਸਕਦੇ ਹੋ, ਜਿਸ ਵਿਚ ਤੁਸੀ ਵੱਖ-ਵੱਖ ਥਾਵਾਂ ਉਤੇ ਆਪਣੀ ਦੁਕਾਨ ਦੇ ਨਾਂ ‘ਤੇ ਹੋਰ ਵੀ ਫਾਰਮੇਸਿਆਂ ਖੋਲ ਸਕਦੇ ਹੋ।

ਤੁਸੀ ਕਿੰਨਾ ਮੁਨਾਫ਼ਾ ਕਮਾ ਸਕਦੇ ਹੋ?

ਰਿਟੇਲ ਮੈਡੀਕਲ ਸਟੋਰ ਦੇ ਮੁਨਾਫ਼ੇ ਦਾ ਅੰਤਰ 5% – 30% ਤਕ ਹੁੰਦਾ ਹੈ! ਇਸ ਵਿਚ ਹਰ ਤਰ੍ਹਾਂ ਦੇ ਉਤਪਾਦਾਂ ਦਾ ਮਾਰਜਿਨ ਵੱਖਰਾ ਹੁੰਦਾ ਹੈ, ਜਿਵੇਂ FMCG ਉਤਪਾਦਾਂ ਦੇ ਮੁਨਾਫਿਆਂ ਦਾ ਅੰਤਰ, ਜੈਨਰੀਅਲ ਦਵਾਈਆਂ, OTC (ਓਵਰ ਦ ਕਾਊਂਟਰ) ਦਵਾਈਆਂ, ਬਰਾਂਡੇਡ ਪ੍ਰੇਸਕ੍ਰਿਪਸ਼ਨ ਪ੍ਰੋਡਕਟ। ਇਸ ਤੋਂ ਬਾਅਦ ਵੀ ਤੁਸੀਂ ਜੋ ਵੀ ਡਿਸਕਾਊਂਟ ਦਿੰਦੇ ਹੋ ਜਿਹੜਾ ਕਿ 5% – 20% ਤਕ ਹੋ ਸਕਦਾ ਹੈ, ਉਸ ਤੋਂ  ਬਾਅਦ ਤੁਹਾਡਾ ਮੁਨਾਫ਼ੇ ਦਾ ਅੰਤਰ 5% – 25% ਤਕ ਬਣ ਸਕਦਾ ਹੈ।

ਹੇਠ ਦਿੱਤੇ ਗਏ ‘ਪਾਈ ਚਾਰਟ’ ਤੋਂ ਤੁਸੀਂ ਸਮਝ ਸਕਦੇ ਹੋ ਕਿ ਹਰ ਪ੍ਰੋਡਕਟ ਉਤੇ ਕਿੰਨੀ ਮੁਨਾਫ਼ੇ ਦਾ ਮਾਰਜਿਨ/ਅੰਤਰ ਤੁਸੀਂ ਕਮਾ ਸਕਦੇ ਹੋ ਅਤੇ ਡਿਸਕਾਊਂਟ ਮਗਰੋਂ ਕਿੰਨਾ ਮਾਰਜਿਨ ਤੁਹਾਨੂੰ ਮੁਨਾਫ਼ੇ ਉਤੇ ਮਿਲ ਸਕਦਾ ਹੈ।

Is image mein bataya gaya hai ke ek pharmacy business mein aapko kitna profit margin mil sakta hai

ਦਵਾਈਆਂ ਦੇ ਕਾਰੋਬਾਰ ਵਿਚ ਹੋਣ ਵਾਲਾ ਮੁਨਾਫ਼ਾ

ਕਿਵੇਂ ਸ਼ੁਰੂ ਕਰੀਏ ਫ਼ਾਰਮੇਸੀ ਬਿਜ਼ਨੇਸ

ਯੋਗਤਾਵਾਂ

ਮੈਡੀਕਲ ਸਟੋਰ ਖ੍ਹੋਲਣ ਵਾਸਤੇ ਘੱਟੋਂ ਘਟ ਕੁਛ ਯੋਗਤਾਵਾਂ ਹੋਣੀਆਂ ਚਾਹੀਦੀਆਂ ਹਨ! ਜੋ ਕੋਈ ਵੀ ਕੈਮਿਸਟ ਦੀ ਦੁਕਾਨ ਖੋਲ੍ਹਣਾ ਚਾਹੁੰਦਾ ਹੈ ਉਸਨੂੰ 12ਵੀਂ ਵਿਚ ਸਾਇੰਸ (ਵਿਗਿਆਨ) ਲੈਣੀ ਹੋਣੀ ਚਾਹੀਦੀ ਹੈ ਅਤੇ ਗ੍ਰੈਜੂਏਸ਼ਨ ਵਿਚ ‘ਫ਼ਾਰਮਾ’ ਦੀ ਡਿਗਰੀ ਹੋਣੀ ਚਾਹੀਦੀ ਹੈ! ਇਹ ਯੋਗਤਾਵਾਂ ਉਸ ਬੰਦੇ ਦੀ ਹੋਣੀਆਂ ਚਾਹੀਦੀਆਂ ਨੇ ਜਿਹਦੇ ਨਾਂ ਉਤੇ ‘ਡਰੱਗ ਲਾਇਸੈਂਸ’ ਜਾਰੀ ਕੀਤਾ ਜਾ ਰਿਹਾ ਹੋਵੇ। (ਡਰੱਗ ਲਾਈਸੇਂਸ ਦੀ ਪੂਰੀ ਜਾਣਕਾਰੀ ਤੁਹਾਨੂੰ ਇਥੇ ਮਿਲੇਗੀ।) ਧਿਆਨ ਰੱਖਣਾ ਚਾਹੀਦਾ ਹੈ, ਆਪਣੀ ਮੈਡੀਕਲ ਸ਼ਾਪ ਦਾ ਮਾਲਕ ਬਣਨ ਵਾਸਤੇ ਜ਼ਰੂਰੀ ਨਹੀਂ ਕਿ ਤੁਹਾਡੇ ਕੋਲੋਂ ਇਹ ਯੋਗਤਾਵਾਂ ਹੋਣੀਆਂ ਚਾਹੀਦੀਆਂ ਨੇ! ਤੁਹਾਡੇ ਕਿਸੇ ਜਾਣੂ ਬੰਦੇ ਕੋਲ ਵੀ ਜੇ ਇਹ ਯੋਗਤਾ ਹੋਵੇ, ਤਾਂ ਉਹਦੇ ਨਾਂ ਉਤੇ ਵੀ ਤੁਸੀਂ ਡਰੱਗ ਲਾਈਸੇਂਸ ਜਾਰੀ ਕਰਵਾ ਸਕਦੇ ਹੋ, ਜਿਹੜਾ ਕਿ ਇਹ ਦੁਕਾਨ ਖੋਲਣ ਦੀ ਪੂਰੀ ਪ੍ਰਕ੍ਰਿਆ ਵਿਚ ਬੁਹਤ ਜ਼ਰੂਰੀ ਹੈ।

Is image mein bataya gaya hai ke

 

Source: Pharmahelp

ਮਾਰਕੀਟ ਦੀ ਜਾਣਕਾਰੀ

ਫ਼ਾਰਮੇਸੀ ਬਿਜ਼ਨੇਸ ਸ਼ੁਰੂ ਕਰਨ ਤੋਂ ਪਹਿਲਾਂ ਮਾਰਕੀਟ ਨੂੰ ਲੈਕਰ ਬਹੁਤ ਸਾਰੇ ਪਹਿਲੂ ਹਨ ਜਿਹਨਾਂ ਨੂੰ ਤੁਸੀਂ ਧਿਆਨ ਵਿਚ ਰੱਖਣਾ ਹੈ. ਇਹਨਾਂ ਸਾਰੇ ਪਹਿਲੂਆਂ ਉਤੇ ਹੀ ਤੁਸੀਂ ਫੈਸਲਾ ਲੈ ਸਕਦੇ ਹੋ ਕਿ ਤੁਹਾਡੀ ਦੁਕਾਨ ਕਿਵੇਂ ਹੋਣੀ ਚਾਹੀਦਾ ਹੈ ਅਤੇ ਹੋਰ ਕਿਹੜੇ ਸਥਾਨ ਵਿਚ ਵਧਿਆ ਚਲੇਗੀ।

 1. ਚਾਲੂ ਮੈਡੀਕਲ ਸਟੋਰ ਖ਼ਰੀਦੇ ਜਾਂ  ਨਵਾਂ ਮੈਡੀਕਲ ਸਟੋਰ ਸ਼ੁਰੂ ਕਰੈਂ

ਇਕ ਸੁਤੰਤਰ ਫਾਰਮੈਸੀ ਬਿਜ਼ਨੇਸ ਕਰਣ ਲਈ  ਆਪ ਕਿਸੇ ਮੌਜੂਦਾ ਫਾਰਮੈਸੀ ਨੂੰ ਖ਼ਰੀਦ ਸਕਦੇ ਹਾਂ ਜਾਂ ਫੇਰ ਆਪਣੀ ਨਿੱਜੀ ਦੁਕਾਨ ਵੀ  ਸ਼ੁਰੂ ਕਰ ਸਕਦੇ ਹਾਂ। ਇਨ ਦੋਨੋ ਤਰੀਕਾਂ ਦੇ ਕੁਛ ਲਾਭ ਤੇ ਕੁਛ ਨੁਕਸਾਨ ਹੈ।

ਚਾਲੂ ਫ਼ਾਰਮੇਸੀ

ਨਵੀਂ ਫ਼ਾਰਮੇਸੀ

ਲਾਭ

 1. ਬਣੀ ਬਣਾਈ ਫ਼ਾਰਮੇਸੀ ਤੇ ਉਪਭੋਕਤਾ ਅਧਾਰ  ਪਾਏਂ।
 2. ਪੁਰਾਣੇ ਸਟਾਫ਼ ਨੂੰ ਆਪਣੇ ਨਾਲ ਰੱਖਿਆ ਜਾ ਸਕਦਾ ਹੈ।
 3. ਬਹੁਤ ਜ਼ਿਆਦਾ ਇਸ਼ਤਿਹਾਰ ਜਾਂ ਵਿਗਿਆਪਨ ਦੀ ਲੋੜ ਨਹੀਂ ਪੈਂਦੀ।
ਲਾਭ

 1. ਨਵੀ ਦੁਕਾਨ ਖੜੀ ਕਰਣ ਵਿਚ ਘੱਟ ਨਿਵੇਸ਼ ਲੱਗਦੀ ਹੈ।  
 2. ਘੱਟ ਪੈਸਾਂ ਨਾਲ ਵੀ ਦੁਕਾਨ ਸ਼ੁਰੂ ਕੀ ਜਾ ਸਕਦੀ ਹੈ।
 3. ਅਪਣੀ ਮਨਪਸੰਦ ਥਾਂ ਤੇ ਦੁਕਾਨ ਸ਼ੁਰੂ ਕੀ ਜਾ ਸਕਦੀ ਹੈ।
ਨੁਕਸਾਨ

 1. ਚਾਲੂ ਦੁਕਾਨ ਨੂੰ ਖ਼ਰੀਦਣਾ ਮਹਿੰਗਾ ਹੁੰਦਾ ਹੈ।
 2. ਦੁਕਾਨ ਖ਼ਰੀਦਣ ਲਈ  ਜ਼ਿਆਦਾ ਲੋਨ ਵੀ ਲੈਣਾ ਪੜ ਸਕਦਾ ਹੈ।
 3. ਦੁਕਾਨ ਦੀ ਥਾਂ ਤੇ ਹੀ ਤੁਹਾਨੂੰ ਆਪਣਾ ਬਿਜ਼ਨੇਸ ਸ਼ੁਰੂ ਕਰਨਾ ਪਵੇਗਾ।
ਨੁਕਸਾਨ

 1. ਨਵੀਂ ਦੁਕਾਨ ਦੇ ਨਾਲ ਨਵੇਂ  ਖਪਤਕਾਰਾਂ ਨੂੰ ਆਕਰਸ਼ਿਤ ਕਰਨਾ।
 2. ਨਵੇਂ ਸਟਾਫ਼ ਨੂੰ ਕਿਰਾਏ ਤੇ ਲਾਉਣ ਦੀ ਲੋੜ ਪੈਂਦੀ ਹੈ।
 3. ਖਪਤਕਾਰਾਂ ਵਧਾਉਣ ਲਈ  ਹੋਰ ਵਿਗਿਆਪਨ ਦੀ ਲੋੜ ਹੁੰਦੀ ਹੈ।

 

 1. ਸਥਾਨ ਤੇ ਖੇਤਰ ਲਈ ਖੋਜ ਕਰੀਏ

ਸਥਾਨ ਤੇ ਖੇਤਰ ਦੀ ਜਾਣਕਾਰੀ ਤੋਂ ਬਾਅਦ ਤੁਹਾਨੂੰ ਇਹ ਸਮਝ ਆਇਗਾ ਕਿ ਅਜਿਹੇ  ਕਿਹੜੀ ਚੀਜ਼ ਜਾਂ ਸਹੂਲਤ ਹੈ ਜੋ ਸਿਰਫ਼ ਤੁਹਾਡੀ ਦੁਕਾਨ ਦੇ ਸਕਦੀ ਹੈ ਜਿਵੇਂ ਦਵਾਈ ਦੀ ਹੋਮ ਡਿਲਿਵਰੀ, ਦਵਾਈਆਂ ਤੇ ਛੂਟ ਆਦਿ।  ਸਥਾਨ ਤੇ ਖੇਤਰ ਖੋਜਣ ਵੇਲੇ ਇਨ ਗੱਲਾਂ ਦਾ ਧਿਆਨ ਜ਼ਰੂਰ ਰੱਖੇਂ-

 • ਇਸ ਗੱਲ ਦੀ ਖੋਜ ਕਰੇਂ ਕਿ ਤੁਹਾਡੇ ਖੇਤਰ ਵਿਚ ਕਿਸ ਉਮਰ ਦੇ ਜ਼ਿਆਦਾ ਲੋਕ ਰਹਿੰਦੇ ਹਨ। ਜਿਵੇਂ ਜਿਸ ਮੁਹੱਲੇ ਵਿਚ ਬੁੱਢੇ ਤੇ ਬੱਚੇ ਜ਼ਿਆਦਾ ਹੋਵਾਂਗੇ ਉਸ ਵਿਚ ਦਵਾਈਆਂ ਦੀ ਮੰਗ ਵੀ ਜ਼ਿਆਦਾ ਹੋਵੇਗੀ ਕਿਉਂਕਿ ਇਸ ਉਮਰ ਦੇ ਲੋਗ ਜ਼ਿਆਦਾ ਬਿਮਾਰ ਪੜਦੇ ਹਾਂ।
 • ਆਪਣੇ ਸਥਾਨ ਦੀ  ਆਰਥਿਕ ਸਥਿਤੀ ਨੂੰ ਜਾਣੇ। ਜੇ ਤੁਹਾਡੇ ਸਥਾਨ ਦੇ ਲੋਕਾਂ ਦੀ ਆਰਥਿਕ ਸਥਿਤੀ ਕਮਜ਼ੋਰ ਹੈ ਤਾਂ ਤੁਹਾਨੂੰ ਦਵਾਈਆਂ ਦੀ ਕੀਮਤਾਂ ਵੀ  ਉਸ ਪੱਧਰ ਤੇ ਲਗਾਨੀ ਪਵੇਗੀ ਹੋਰ ਜੇ ਆਰਥਿਕ ਸਥਿਤੀ ਮਜ਼ਬੂਤ ਹੈ ਤਾਂ ਉਸਦੇ ਅਨੁਸਾਰ ਆਪ ਆਪਣੀ ਦਵਾਈਆਂ ਵੇਚ ਸਕਦੇ ਹਾਂ।
 • ਇਸ ਗੱਲ ਦਾ ਧਿਆਨ ਰੱਖੇਂ ਕਿ ਆਪਦੇ ਖੇਤਰ ਵਿਚ ਕਿੰਨੇ ਮੈਡੀਕਲ ਸਟੋਰ ਹਨ। ਜਿੰਨੇ ਜ਼ਿਆਦਾ ਮੈਡੀਕਲ ਸਟੋਰ ਤੁਹਾਡੇ ਖੇਤਰ ਵਿਚ ਹੋਵਾਂਗੇ ਤੁਹਾਡਾ ਮੁਕਾਬਲਾ ਵੱਧ ਜਾਵੇਗਾ  ਤੇ ਤੁਹਾਨੂੰ ਹੋਰ ਮਿਹਨਤ ਕਰਨੀ ਪਵੇਗੀ। ਇਹ ਨਾਮੁਮਕਿਨ ਨਹੀਂ ਪਰ ਔਖਾ ਜ਼ਰੂਰ ਹੋਵੇਗਾ।
 • ਆਲੇ-ਦੁਆਲੇ ਦੇ ਫ਼ਾਰਮੇਸੀ ਬਿਜ਼ਨੇਸ ਤੁਹਾਨੂੰ ਇਹ ਅੰਦਾਜ਼ਾ ਦੇ ਸਕਦੇ ਹਾਂ ਕਿ ਬਿਜ਼ਨੇਸ ਲਈ ਉਹ ਥਾਂ ਉਪਯੋਗੀ ਹੈ ਜਾਂ ਨਹੀ। ਜਿਵੇਂ ਕੋਈ  ਵੱਡਾ ਬ੍ਰਾਂਡ ਆਪਦੇ ਚੁਣੇ ਹੋਏ ਖੇਤਰ ਵਿੱਚ ਆਪਣਾ ਬਿਜ਼ਨੇਸ ਚਲਾ ਰਿਹਾ ਹੈ। ਇਹਦਾ ਮਤਲਬ ਉਸਨੇ ਵੀ ਕਾਫ਼ੀ ਖੋਜ ਦੇ ਬਾਅਦ ਆਪਣਾ ਬਿਜ਼ਨੇਸ ਸ਼ੁਰੂ ਕੀਤਾ ਹੈ  ਤੇ ਸਥਾਨ ਆਪਦੇ ਬਿਜ਼ਨੇਸ ਲਈ ਵੀ ਉਪਯੋਗੀ ਸਾਬਿਤ ਹੋਵੇਗੀ।
 • ਇਹ ਵੀ ਪਤਾ ਕਰੇਂ ਕਿ ਆਪਦੇ ਚੁਣੇ ਹੋਏ ਸਥਾਨ ਵਿਚ ਕਿਸੇ ਹੋਰ ਕੈਮਿਸਟ ਦੀ ਦੁਕਾਨ ਤਾਂ ਨਹੀਂ ਸੀ ਜਿਹੜੀ ਬੰਦ ਹੋ ਗਈ ਹੋ। ਜੇ  ਹੁਈ ਹਾਂ ਤਾਂ ਉਹਦਾ ਕਾਰਣ ਕੀ ਸੀ। ਕੀ ਪਤਾ ਉਹ ਕਾਰਨ ਆਪਦੀ ਦੁਕਾਨ ਨੂੰ ਨੁਕਸਾਨ ਤੋਂ ਬਚਾ ਲੈ।

ਪੂੰਜੀ ਅਤੇ ਬੁਨਿਆਦੀ ਢਾਂਚਾ ਕੀ ਹੋਣਾ ਚਾਹੀਦਾ?

ਫ਼ਾਰਮੇਸੀ ਬਿਜ਼ਨੇਸ ਸ਼ੁਰੂ ਕਰਣ ਲਈ ਜੋ ਨਿਵੇਸ਼ ਲੱਗਦੀ ਹੈ ਉਹ ਅਨੇਕ ਪਹਿਲੁਵਾਂ ਤੇ ਨਿਰਭਰ ਕਰਦੀ ਹੈ- ਜਿਵੇਂ ਬਿਜ਼ਨੇਸ ਦੀ ਥਾਂ, ਬਿਜ਼ਨੇਸ ਦਾ ਮਿਆਰ ਕਿ ਜਿਵੇਂ ਤੁਸੀ ਰਿਟੇਲਰ ਬਣਕੇ ਆਪਣਾ ਬਿਜ਼ਨੇਸ ਸ਼ੁਰੂ ਕਰ ਰਹੇ ਹੋ ਜਾਂ ਕੋਈ ਵਿਤਰਕ ਹੈ ਜਾਂ ਹੋਲਸੇਲ ਦੀ ਦੁਕਾਨ ਖੋਲ ਰਹੇ ਹਨ। ਇਸਦੇ ਅਲਾਵਾ ਆਪਦਾ ਕੁਲ ਮਿਲਾਕਰ ਖ਼ਰਚਾ ਜਿਵੇਂ ਸਟੋਰ ਦਾ ਕਿਰਾਇਆ, ਵਿਗਿਆਪਨ ਦਾ ਖ਼ਰਚਾ, ਕਾਨੂੰਨੀ ਖ਼ਰਚਾ ਜਾਂ ਮੁਰੰਮਤ ਹਰ ਉਸ ਨਿਵੇਸ਼ ਤੇ ਨਿਰਭਰ ਕਰਦੀ ਹੈ ਜਿਹੜੀ ਆਪ ਨੂੰ ਸਟੋਰ ਖੋਲਣ ਵਿਚ ਲਗੇਗੀ।  

ਜੇ ਫਿਰ ਵੀ ਅੰਦਾਜ਼ਾ ਲਗਾਉਣਾ ਪਵੇ ਤਾਂ ਜੇ ਤੁਹਾਡੇ ਕੋਲ 4-5 ਲੱਖ ਦਾ ਨਿਵੇਸ਼ ਹੈ ਤਾਂ ਤੁਸੀਂ ਇਕ 10 ਵਰਗ ਫੁੱਟ ਦੀ ਕੈਮਿਸਟ ਦੀ ਸ਼ਾਪ ਖੋਲ ਸਕਦੇ ਹੋ ਜਿਸ ਵਿਚ ਡਰੱਗ ਲਾਇਸੈਂਸ ਦੀ ਫ਼ੀਸ ਅਤੇ ਦਵਾਈਆਂ ਦਾ ਸਟਾਕ ਸ਼ਾਮਲ ਹੋਊਗਾ! (ਦੁਕਾਨ ਦਾ ਕਿਰਾਇਆ/ਬੁਨਿਆਦੀ ਢਾਂਚਾ/ਦੁਕਾਨ ਦੀ ਖ਼ਰੀਦ ਦੀ ਰਕ਼ਮ ਸ਼ਾਮਲ ਨਹੀਂ ਹੋਊਗੀ!).

ਜੇ  ਫਿਰ ਵੀ ਅੰਦਾਜ਼ਾ ਲਗਾਉਣਾ ਪਵੇ ਤਾਂ ਜੇ ਤੁਹਾਡੇ ਕੋਲ 4-5 ਲੱਖ ਦਾ ਨਿਵੇਸ਼ ਹੈ ਤਾਂ ਤੁਸੀਂ ਇਕ 10 ਵਰਗ ਫੁੱਟ ਦੀ ਕੈਮਿਸਟ ਦੀ ਸ਼ਾਪ ਖੋਲ ਸਕਦੇ ਹੋ ਜਿਸ ਵਿਚ ਡਰੱਗ ਲਾਇਸੈਂਸ ਦੀ ਫ਼ੀਸ ਅਤੇ ਦਵਾਈਆਂ ਦਾ ਸਟਾਕ ਸ਼ਾਮਲ ਹੋਊਗਾ! (ਦੁਕਾਨ ਦਾ ਕਿਰਾਇਆ/ਬੁਨਿਆਦੀ ਢਾਂਚਾ/ਦੁਕਾਨ ਦੀ ਖ਼ਰੀਦ ਦੀ ਰਕ਼ਮ ਸ਼ਾਮਲ ਨਹੀਂ ਹੋਊਗੀ!).

ਫਾਰਮੇਸੀ ਬਿਜ਼ਨੇਸ ਵਿਚ ਤੁਹਾਨੂੰ ਆਪਣੀ ਸ਼ਾਪ ਵਿਚ ਕਈਆਂ ਤਰ੍ਰਾਂ ਦੀ ਦਵਾਈਆਂ ਅਤੇ ਉਪਕਰਣ ਰੱਖਣੇ ਹੁੰਦੇ ਹਨ. ਇਸਲਈ ਹਰ ਦਵਾ ਦਾ ਭਾਗ ਅਤੇ ਸਭ ਨੂੰ ਸਹੀ ਤਰੀਕੇ ਨਾਲ ਸਾਂਭ ਕੇ ਰੱਖਣ ਲਈ ਬੁਹਤ ਸਾਰੇ ਅਲਮਾਰੀਆਂ, ਰੈਕ, ਦਰਾਜ਼ਾਂ ਵਗ਼ੈਰਾ ਦੀ ਲੋੜ ਹੁੰਦੀ ਹੈ. ਚਲੋ ਹੁਣ ਗੱਲ ਕਰਦੇ ਹਨ ਕਿ ਕਿਹੜੇ ਕਿਹੜੇ ਫ਼ਰਨੀਚਰ ਕਿਸ ਕਿਸ ਦਾਮ  ਵਿਚ ਤੁਹਾਨੂੰ ਮਿਲ ਸਕਦੀ ਹੈ —

ਫ਼ਰਨੀਚਰਮਿਕਦਾਰਮੁੱਲ (ਲਗਭਗ)
ਸਲਾਈਡਿੰਗ ਸ਼ੀਸ਼ੇ ਦੇ ਨਾਲ ਸ਼ੋਕੇਸ110,500 INR
ਮੈਡੀਕਲ ਸਟੋਰ ਡਿਸਪਲੇ ਰੈਕ118,000 INR
ਫ਼ਾਰਮੇਸੀ  ਰੈਕ121,000 INR
ਫ਼ਾਰਮੇਸੀ ਕਾਊਂਟਰ ਦਰਾਜ਼ਾਂ ਨਾਲ18000 INR
ਮੈਡੀਕਲ ਸਟੋਰ ਕਾਊਂਟਰ139,000 INR
ਕੈਸ਼ ਕਾਊਂਟਰ 14,700 INR
ਕੰਪਿਊਟਰ ਕਾਊਂਟਰ 14,500 INR
ਕੁੱਲ ਮੁੱਲ 105,700 INR

 

Source : Indiamart

ਜੇ ਗ਼ੌਰ  ਕੀਤਾ ਜਾਵੇ ਤਾਂ ਬੁਨਿਆਦੀ ਢਾਂਚਾ ਜਿਹਨੂੰ ਆਪਾਂ ਇੰਫ੍ਰਾਸਟਰਕਚਰ ਵੀ ਕਹਿੰਦੇ ਹਨ + ਡੋਕੂਮੈਂਟਸ + ਦਵਾਈਆਂ ਦਾ ਸਟਾਕ ਕੁਲ ਮਿਲਾਕਰ 5-7 ਲਖ ਵਿਚ ਏਜ ਕਾਰੋਬਾਰ ਸੈੱਟ ਹੋ ਜਾਣਾ ਚਾਹੀਦਾ ਹੈ! ਇਸ ਐਸਟੀਮੇਟ ਜਾਂ  ਟੇਬਲ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕੇ ਤੁਹਾਡਾ ਲੱਗ ਭਗ ਕਿੰਨਾ ਖਰਚਾ ਆ ਜਾਊਗਾ ਇਕ ਮੈਡੀਕਲ ਸਟੋਰ ਬਿਜ਼ਨੇਸ ਸ਼ੁਰੂ ਕਰਨ ਵਿਚ!

ਪੂਰੇ ਬਿਜ਼ਨੇਸ ਦਾ ਖ਼ਰਚਾ

Rs. 5,00,000 – 7,00,000

 

ਇਸ ਤੋਂ ਅਲਾਵਾ ਤੁਸੀਂ ਜੇ ਤੁਸੀਂ ਆਪਣੇ ਇਲਾਕੇ ਵਿਚ ਸ਼ੋਪ ਖਰੀਦਣੀ ਹੈ ਜਾਂ ਫਿਰ ਰੇਂਟ ਉੱਤੇ ਦੇਣੀ ਹੈ ਤਾਂ ਤੁਸੀ ਹੇਠ ਦਿੱਤੇ ਗਏ ਵੈਬਸਾਈਟਾਂ ਉਤੇ ਜੇਕਰ ਕੁਲ ਲਾਗਤ

ਅਤੇ  ਕਿਰਾਏ ਦੀ ਜਾਣਕਾਰੀ ਵੀ ਪ੍ਰਾਪਤ ਕਰ ਸਕਦੇ ਹੋ.  ਇੰਝ ਕਰਕੇ ਤੁਹਾਨੂੰ ਲਾਈਸੇਂਸ ਫ਼ੀ ਅਤੇ ਸਟਾਕ ਦੇ ਨਾਲ ਇਨਫਰਾਸਟਰਕਚਰ ਦੀ ਰਕ਼ਮ ਦਾ ਵੀ ਅੰਦਾਜ਼ਾ ਲੱਗ ਜਾਊਗਾ!

ਨਿਵੇਸ਼ ਲਈ ਤੁਸੀਂ ਇਹਨ 3 ਤਰੀਕਿਆਂ ਵਿਚੋਂ ਕੋਈ ਵੀ ਚੁਣ ਸਕਦੇ ਹੋ–

Is image mein bataya gaya hai ke kon se tarikon se aap ek nayi pharmacy kholne ke liye investment kar sakte hain

ਨਿਜੀ ਨਿਵੇਸ਼: ਆਪਣੇ ਪੈਸੇ ਨੂੰ ਅੱਪਨੇਹੀ ਕਾਰੋਬਾਰ ਵਿਚ ਲਗਾਉਣਾ  ਨਿਜੀ ਨਿਵੇਸ਼ ਕਰਨਾ ਹੁੰਦਾ ਹੈ ਅਤੇ ਇਹ ਹੀ ਸਭ ਤੋਂ ਵਧੀਆ ਤਰੀਕਾ ਵੀ ਹੈ ਕਿਉਂਕਿ ਇਕ ਤਾਂ ਤੁਹਾਨੂੰ ਬੇਮਤਲਬ ਕਿਸੇ ਦੇ ਕਰਜ਼ੇ ਵਿਚ ਆਉਣ ਦੀ ਲੋੜ ਨਹੀਂ ਪੈਂਦੀ ਅਤੇ ਨਾਲ ਹੀ ਤੁਹਾਨੂੰ ਭਵਿੱਖ ਵਿਚ ਜੇ ਕਦੇ ਕੋਈ ਨਿਵੇਸ਼ ਕਰਨਾ ਵੀ ਪਵੇ ਤਾਂ ਤੁਹਾਡਾ ਆਪਣਾ ਨਿਵੇਸ਼ ਇਕ ਭਰੋਸੇ ਲਾਇਕ ਹੋਵੇਗਾ ਕਿ ਤੁਸੀਂ ਆਪਣੇ ਬਿਜੇਨਸ ਨੂੰ ਲੈ ਕੇ ਗੰਭੀਰ ਹੋ.

ਦੂਤ ਨਿਵੇਸ਼ਕਾਰ- ਦੂਤ ਨਿਵੇਸ਼ਕਾਰ ਅਮੂਮਨ ਉਹ ਲੋਕੀ ਹੁੰਦੇ ਨੇ ਜਿਹੜੇ ਕੇ ਕਾਫੀ ਰਾਈਸ ਹੁੰਦੇ ਨੇ ਅਤੇ ਉਹ ਛੋਟੇ ਕਾਰੋਬਾਰਾਂ ਵਿਚ ਨਿਵੇਸ਼ ਕਰ ਦਿੰਦੇ ਹਨ. ਇਹ ਨਿਵੇਸ਼ਕਾਰ ਕਾਫੀ ਤਜਰਬੇਕਾਰ ਹੁੰਦੇ ਹਨ ਅਤੇ ਤੁਹਾਡੇ ਬਿਜ਼ਨੇਸ ਨੂੰ ਵਧਾਉਣ ਵਾਸਤੇ ਉਹ ਤੁਹਾਡੀ ਮਦਦ ਵੀ ਕਰ ਸਕਦੇ ਹਨ. ਦੂਤ ਨਿਵੇਸ਼ਕਾਰਾਂ ਨੂੰ ਤੁਸੀਂ ਇੰਟਨੈਟ ਉੱਤੇ ਆਪਣੇ ਰਾਜ ਜਾਂ ਸ਼ਹਿਰ ਅਨੁਸਾਰ ਲੱਭ ਸਕਦੇ ਹੋ!

ਤੁਹਾਨੂੰ ਧਿਆਨ ਰੱਖਣ ਦੀ ਲੋੜ ਹੈ ਕਿ ਇਹਨਾਂ ਨਿਵੇਸ਼ਕਾਰਾਂ ਨਾਲ ਰਾਬਤਾ ਕਾਇਮ ਕਰਣ ਤੋਂ ਪਹਿਲਾ ਆਪਣੇ ਮੈਡੀਕਲ ਸਟੋਰ ਵਾਸਤੇ ਤੁਸੀਂ ਪੂਰੀ ਯੋਜਨਾ ਤਿਆਰ ਰੱਖਣੀ ਚਾਹੀਦੀ ਹੈ ਜਿਹਨੂੰ ਤੁਸੀਂ ਇਕ ਡੌਕੂਮੈਂਟ ਵਿਚ ਲਿਖ ਕੇ ਰੱਖ ਸਕਦੇ ਹੋ ਤਾਕਿ ਉਹਨਾਂ ਨੂੰ ਆਪਣੀ ਯੋਜਨਾ ਚੰਗੇ ਅਤੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾ ਸੱਕੋ।

ਬੈਂਕ ਲੋਨ- ਬੈਂਕ ਲੋਨ ਕਿਸੇ ਵੀ ਛੋਟੇ ਜਾਂ ਮਾਧਮਿਕ ਬਿਜ਼ਨੇਸ ਲਈ ਕਾਫੀ ਜ਼ਰੂਰੀ ਹੁੰਦਾ ਹੈ. ਜੇ ਤੁਹਾਡੇ ਕੋਲ ਨਿਵੇਸ਼ ਲਈ ਰਕ਼ਮ ਨਹੀਂ ਹੈ ਤਾਂ ਤੁਸੀਂ ਲੋਨ ਲੈ ਸਕਦੇ ਹੋ! ਬੈਂਕ ਤੋਂ ਲੋਨ ਲੈਣ ਵਾਸਤੇ ਤੁਹਾਨੂੰ ਕੁਛ ਚੀਜ਼ਾਂ ਦਾ ਧਿਆਨ ਰੱਖਣਾ ਪੈਣਾ, ਜਿਵੇਂ:

 •  ਤੁਹਾਡੀ ਉਮਰ 21-65 ਸਾਲ ਦੀ ਹੋਣੀ ਚਾਹੀਦੀ ਹੈ
 • ਤੁਹਾਨੂੰ ਇਕ ਮੁਨਾਫ਼ੇ ਦਾ ਅੰਤਰ (ਪ੍ਰੋਫਿਟ ਮਾਰਜਿਨ) ਦਿਖਾਉਣਾ ਪਵੇਗਾ ਜਿਹੜਾ ਕਿ ਬੈਂਕ ਨੂੰ ਭਰੋਸਾ ਦਿਲਾ ਸੱਕੇ ਕਿ ਤੁਸੀਂ ਲੋਨ ਵਾਪਿਸ ਕਰਨ ਦੀ ਹੈਸੀਅਤ ਰੱਖਦੇ ਹੋ! ਘਟੋ ਘਟ 1,50,000 ਦਾ ਮੁਨਾਫ਼ਾ ਹੋਣਾ ਚਾਹੀਦਾ ਹੈ.
 • ਇਕ ਪੱਕੇ ਬਿਜ਼ਨੇਸ ਯੋਜਨਾ ਦੇ ਨਾਲ ਤੁਸੀਂ ਉਹਨਾਂ ਨੂੰ ਪੂਰੀ ਜਾਣਕਾਰੀ ਦੇਣੀ ਹੈ.

ਫਾਇਨੈਂਸ ਵਿਚ ਇਕ ਹੋਰ ਕਾਫੀ ਜ਼ਰੂਰੀ ਪਹਿਲੂ ਹੁੰਦਾ ਹੈ ਤੁਹਾਡੀ ਦੁਕਾਨ ਦਾ ਇੰਸ਼ੋਰੈਂਸ! ਇੰਡੀਆ ਵਿਚ ਲੋਕ ਜ਼ਿਆਦਾ ਇਸ ਵੱਲੋਂ ਧਿਆਨ ਨਹੀਂ ਦਿੰਦੇ। ਪਰ ਤੁਹਾਨੂੰ ਹਰ ਇਕ ਤਰੀਕੇ ਦੇ ਨੁਕਸਾਨ ਜਿਵੇ ਕਿ ਚੋਰੀ, ਕੋਈ ਏਕ੍ਸਿਡੇੰਟ  ਤੋਂ ਬਚਣ ਲਈ ਸ਼ੋਪ ਦੀ ਇੰਸ਼ੋਰੈਂਸ ਕਰਵਾਉਣਾ ਬੁਹਤ ਜ਼ਰੂਰੀ ਹੈ. ਇਸਲਈ ਤੁਹਾਨੂੰ ਅੱਪਨੇਕੀਸੇ ਵੀ ਇੰਸ਼ੋਰੈਂਸ ਕੰਪਨੀ ਨਾਲ ਰਾਬਤਾ ਕਾਇਮ ਕਰਨਾ ਪਵੇਗਾ। ਜ਼ਿਆਦਾ ਜਾਣਕਾਰੀ ਲਈ ਇਥੇ ਕਲਿਕ ਕਰੋ!

ਕਾਨੂੰਨੀ ਪ੍ਰਕ੍ਰਿਆ

ਫਾਰਮੇਸੀ ਬਿਜ਼ਨਸ ਵਿੱਚ ਟੈਕਸ ਰਜਿਸਟਰੇਸ਼ਨ ਦਾ ਮਤਲਬ ਹੈ VAT (ਵੈਲੂ ਐਡਡ ਟੈਕ੍ਸ). ਭਾਰਤ ਵਿਚ ਕਿਸੇ ਵਸਤੂ ਜਾਂ ਸੇਵਾ ਦੇ ਕਾਰੋਬਾਰ ਰਾਹੀਂ ਵੈਟ ਰਜਿਸਟ੍ਰੇਸ਼ਨ ਦੀ ਜ਼ਰੂਰਤ ਹੁੰਦੀ  ਹੈ! ਇੱਕ ਮੈਡੀਕਲ ਸਟੋਰ ਜਾਂ ਫਾਰਮੇਸੀ ਦੇ ਰਜਿਸਟਰਦੀ ਜੇਗਾਲ ਕਰੀਏ ਤਾਂ 2 ਤਰੀਕੇ ਹਨ – ਟੈਕਸ (VAT / GST) ਰਜਿਸਟਰੇਸ਼ਨ ਅਤੇ ਡਰੱਗ / ਫਾਰਮੇਸੀ ਲਾਇਸੈਂਸ। ਤਫ਼ਸੀਲ ਵਿਚ ਜਾਂਦੇ ਹਾਂ ਕਿ ਇਹ ਦੋਵੇਂ ਲਾਇਸੈਂਸੀ ਕੀ ਹਨ ਅਤੇ ਇਹਨਾਂ ਨੂੰ ਕਿਵੇਂ ਹਾਸਲ ਕੀਤਾ ਜਾਂਦਾ ਹੈ.

ਵੈਟ ਰਜਿਸਟ੍ਰੇਸ਼ਨ

VAT ਰਜਿਸਟ੍ਰੇਸ਼ਨ ਏਸ੍ਟੇਟ ਗੌਰਮਿੰਟ ਦੇ ਹੇਠ ਆਉਂਦਾ ਹੈ! ਮਤਲਬ,ਜੇ ਤੁਸੀਂ ਆਪਣੀ ਕੈਮਿਸਟ ਦੀ ਸ਼ਾਪ ਦਿੱਲੀ ਵਿਚ ਖੋਲ੍ਹਣਾ ਚਾਹੁੰਦੇ ਹੋ ਤਾਂ ਤੁਹਾਨੂੰ ਦਿੱਲੀ VAT  ਰਜਿਸਟ੍ਰੇਸ਼ਨ ਦੀ ਵੈਬਸਾਈਟ ਉਤੇ ਜਾਕਰ ਰਜਿਸਟ੍ਰੇਸ਼ਨ ਕਰਵਾਉਣਾ ਪਵੇਗਾ।

ਇਸੀ ਤਰੀਕੇ ਨਾਲ ਹਰ ਇਸਟੇਟ ਦੀ VAT ਰਜਿਸਟ੍ਰੇਸ਼ਨ ਲਈ ਵੈਬਸਾਈਟਾਂ ਤੁਹਾਡੇ ਰੈਫਰੈਂਸ ਵਾਸਤੇ ਹੇਠ ਦਿੱਤੀਆਂ ਗਈਆਂ ਹਨ:

ਟੈਕ੍ਸ ਰਜਿਸਟ੍ਰੇਸ਼ਨ – GST

ਪਹਿਲਾ ਟੈਕ੍ਸ  ਰਜਿਸਟ੍ਰੇਸ਼ਨ ਲਈ ਲੋਕੀਂ VAT ਸੇਵਾ ਲੈਂਦੇ ਸਨ ਪਰ ਹੁਣ ਤਾਂ ਜ਼ਮਾਨਾ GST (ਗੂਡਸ ਐਂਡ ਸਰਵਿਸ ਟੈਕ੍ਸ) ਦਾ ਹੈ.

GST ਹੇਠਾਂ ਤੁਸੀਂ ਆਪਣੇ ਬਿਜ਼ਨੇਸ ਨੂੰ ਰਜਿਸਟਰ ਕਰਵਾ ਕੇ ਟੈਕਸ ਦੀ ਪ੍ਰਕ੍ਰਿਆ ਨੂੰ ਪੂਰਾ ਕਰ ਸਕਦੇ ਹੋ ਜਿਹੜਾ ਕਿ ਬੁਹਤ ਮਹੱਤਪੂਰਨ ਹੈ!

GST ਰਜਿਸਟ੍ਰੇਸ਼ਨ ਇਕ ਸੌਖੀ ਪ੍ਰਕ੍ਰਿਆ ਹੈ ਜੋ ਭਾਰਤ ਵਿਚ ਕਿਥੇ ਵੀ ਬੈਠ ਆਨਲਾਈਨ ਫਾਰਮ ਭਰਕੇ ਪੂਰੀ ਕੀਤੀ ਜਾ ਸਕਦੀ ਹੈ! GST ਲਈ ਕੁਛ ਜ਼ਰੂਰੀ ਦਸਤਾਵੇਜ਼ਾਂ ਦੀ ਲੋੜ ਹੁੰਦੀ ਹੈ ਜਿਵੇਂ:

GST registration ke liye jaruri documentsSource: IndiaFilings

ST ਰਜਿਸਟ੍ਰੇਸ਼ਨ ਲਈ ਤੁਹਾਨੂੰ GST ਦੀ ਆਫੀਸ਼ਲ ਵੈਬਸਾਈਟ ਉਤੇ ਜਾਣਾ ਪਵੇਗਾ। GST ਦੀ ਆਫੀਸ਼ਲ ਵੈਬਸਾਈਟ ਉਤੇ ਜਾਣ  ਲਈ ਇਥੇ ਕਲਿਕ ਕਰੋ – ਗੂਡਸ ਐਂਡ ਸਰਵਿਸ ਟੈਕ੍ਸ।

ਇਸ ਤੋਂ ਅਲਾਵਾ GST ਫਾਰਮ ਕਿਵੇਂ ਭਰਨਾ ਹੈ ਜਾਨਣ  ਵਾਸਤੇ ਇਥੇ ਕਲਿਕ ਕਰੋ.

ਡ੍ਰੱਗ / ਫ਼ਾਰਮੇਸੀ ਲਾਇਸੈਂਸ ਰਜਿਸਟ੍ਰੇਸ਼ਨ

ਮੈਡੀਕਲ ਸਟੋਰ ਜਾਂ ਫ਼ਾਰਮੇਸੀ ਦਾ ਬਿਜ਼ਨੇਸ ਸ਼ੁਰੂ ਕਰਣ ਲਈ ਤੁਹਾਨੂੰ ਡ੍ਰੱਗ ਲਾਇਸੈਂਸ ਲੈਣਾ ਲਾਜ਼ਮੀ ਹੁੰਦਾ ਹੈ। ਜਦੋਂ ਤੱਕ ਤੁਹਾਡੇ ਕੋਲ ਲਾਇਸੈਂਸ ਨਹੀਂ ਹੋਵਾਂਗਾ ਤੁਸੀ  ਫ਼ਾਰਮੇਸੀ ਨਹੀਂ ਚਲਾ ਸਕਦੇ ਹਾਂ। ਡ੍ਰਗ੍ਸ ਤੇ ਕਾਸਮੈਟਿਕ ਐਕਟ,1940 ਤੋਂ ਇਹ ਕ਼ਾਨੂਨ ਪੂਰੇ ਭਾਰਤ ਵਿੱਚ ਜ਼ਰੂਰੀ ਕੀਤਾ ਗਿਆ ਹੈ।

ਜੇ ਤੁਹਾਨੂੰ  ਫ਼ਾਰਮੇਸੀ ਬਿਜ਼ਨੇਸ ਜਾਂ ਮੈਡੀਕਲ ਸਟੋਰ ਇੱਕ ਤੋਂ ਵੱਧ ਸ਼ਹਿਰ ਵਿਚੋਂ ਖੋਲ੍ਹਣੀ ਹੈ ਤਾਂ ਤੁਹਾਨੂੰ ਉਸ ਸ਼ਹਿਰ ਦਾ ਲਾਇਸੈਂਸ ਲੈਣਾ ਪਵੇਗਾ ਜਿੱਥੇ ਤੁਸੀ ਦੁਕਾਨ ਖੋਲ੍ਹਣਾ ਚਾਹੁੰਦੇ ਹਾਂ।  ਇਸ ਤੋਂ ਅਲਾਵਾ ਜੇ ਤੁਹਾਡੀ ਦੁਕਾਨ ਇੱਕ ਹੀ ਸ਼ਹਿਰ ਵਿੱਚ ਇੱਕ ਤੋਂ ਵੱਧ ਥਾਂਵਾ ਤੇ ਹੈ ਤਾਂ ਆਪ ਨੂੰ ਉਸ ਲਈ ਵੱਖ-ਵੱਖ ਅੱਪਲੀਕੈਸ਼ਨ ਦੇਣੇ ਪਵੇਂਗੇ ਜਿਸ ਤੋਂ ਬਾਅਦ ਤੁਹਾਡਾ ਲਾਇਸੈਂਸ ਜਾਰੀ ਹੋਵੇਗਾ।

ਧਿਆਨ ਰਹੀ ਕਿ ਡ੍ਰੱਗ ਲਾਇਸੈਂਸ ਲੈਣ ਲਈ ਆਪ ਨੂੰ ਆਪਣੀ ਦੁਕਾਨ ਨੂੰ LLP ਜਾਂ ਪ੍ਰਾਈਵੇਟ ਲਿਮੀਏਡ ਕਮਪਨੀ ਦੀ ਤਰ੍ਹਾਂ ਰਜਿਸਟਰ ਕਰਨਾ ਪਵੇਗਾ।  

ਡ੍ਰੱਗ ਲਾਇਸੈਂਸ  ਪ੍ਰਦਾਨ ਕਰਨ ਵਾਲੇ ਅਜਿਹੇ ਦੋ ਸੰਗਠਨ ਹਾਂ –

ਸੇੰਟ੍ਰਲ ਡ੍ਰੱਗ ਸਟੈਂਡਰਡ ਕੰਟਰੋਲ ਔਰਗਾਨਾਯਿਜ਼ੇਸ਼ਨ

ਸਟੇਟ ਡ੍ਰੱਗ ਸਟੈਂਡਰਡ ਕੰਟਰੋਲ ਔਰਗਾਨਾਯਿਜ਼ੇਸ਼ਨ

ਕਿਉਂਕਿ ਆਪ ਨੂੰ ਰਿਟੇਲ ਦੁਕਾਨ ਖੋਲਣ ਲਈ ਡ੍ਰੱਗ ਲਾਇਸੈਂਸ ਚਾਹੀਦਾ ਹੈ, ਆਪ ਨੂੰ  ਆਪਣੇ ਸਟੇਟ ਡ੍ਰੱਗ ਸਟੈਂਡਰਡ ਕੰਟਰੋਲ ਔਰਗਾਨਾਯਿਜ਼ੇਸ਼ਨ ਨਾਲ ਸੰਪਰਕ ਕਰਨਾ ਪਵੇਗਾ। ਹਰ ਸਟੇਟ ਲਈ ਉਹਨਾਂ ਦਾ ਆਪਣਾ SDSCO ਹੁੰਦਾ ਹੈ ਜਿਸ ਦੀ ਜਾਣਕਾਰੀ ਆਪ ਇਸ PDF ਤੋਂ ਲੈ ਸਕਦੇ ਹਾਂ-

State Drug Control Organization List

Source: India Filings

ਡ੍ਰੱਗ ਲਾਇਸੈਂਸ ਪਾਉਣ ਲਈ ਜ਼ਰੂਰੀ ਤੱਤ

 

ਖੇਤਰ- ਫ਼ਾਰਮੇਸੀ ਬਿਜ਼ਨੈੱਸ ਸ਼ੁਰੂ ਕਰਨ ਲਈ ਆਪਦੇ ਕੋਲ ਘੱਟੋ ਘੱਟ 10 ਵਰਗ ਮੀਟਰ ਦੀ ਜ਼ਮੀਨ ਹੋਣੀ ਚਾਹੀਦੀ ਹੈ ਤਾਂ ਜੇ ਤੁਸੀ ਰਿਟੇਲ ਦੇ ਨਾਲ  ਹੋਲਸੇਲ ਦਾ ਬਿਜ਼ਨੇਸ ਵੀ ਸ਼ੁਰੂ ਕਰ ਰਹੇ ਹਾਂ ਤਾਂ ਘੱਟੋ ਘੱਟ 15 ਵਰਗ ਮੀਟਰ ਦੀ ਜ਼ਮੀਨ ਹੋਣਾ ਲਾਜ਼ਮੀ ਹੈ।

ਬੁਨਿਆਦੀ ਢਾਂਚਾ- ਮੈਡੀਕਲ ਸਟੋਰ ਵਿੱਚ ਅਨੇਕ ਕਿਸਮ ਦੀ ਦਵਾਈਆਂ ਹੁੰਦੀ ਹੈ। ਇਸ ਤੋਂ ਇਲਾਵਾ ਆਪ ਨੂੰ ਕਈ ਬਾਰ ਕੁੱਝ ਨਿੱਕੇ ਉਪਕਰਣ ਵੀ ਆਪਣੀ ਦੁਕਾਨ ਤੇ ਰੱਖਣੇ ਪਵੇਂਗੇ। ਇਸ ਲਈ ਆਪ ਦੀ ਦੁਕਾਨ ਵਿਚ ਵੱਖ-ਵੱਖ  ਡਿਵੀਜ਼ਨ ਹੋਣੇ ਚਾਹੀਦੇ ਨੇ, ਜਿਸ ਦੀ ਜਾਣਕਾਰੀ ਤੁਹਾਨੂੰ ਟੇਬਲ ਵਿੱਚ ਦੀਤੀ ਗਈ ਹੈ।

ਇਸ ਤੋਂ ਇਲਾਵਾ ਆਪ ਦੀ ਦੁਕਾਨ ਵਿਚ ਐਕ੍ਸਪਾਇਰਡ ਦਵਾਈਆਂ ਦਾ ਇੱਕ ਅਲੱਗ ਭਾਗ ਹੋਣਾ ਚਾਹੀਦਾ ਹੈ ਜਿੱਥੇ ਆਪ ਐਕ੍ਸਪਾਇਰਡ ਦਵਾਈਆਂ ਨੂੰ ਰੱਖ ਸਕੇ।

ਸਟੋਰੇਜ ਸਹੂਲਤ- ਆਪਦੀ ਦੁਕਾਨ ਵਿਚ ਇੱਕ ਫ਼੍ਰਿਜ ਤਾਂ AC ਹੋਣਾ ਵੀ ਲਾਜ਼ਮੀ ਹੈ। ਕੁੱਝ ਖਾਸ ਦਵਾਈਆਂ ਜਾਂ ਡ੍ਰਗ੍ਸ  ਜਿਵੇਂ ਸੇਰਾ ਜਾਂ ਇਨਸੁਲਿਨ ਇੰਜੇਕਸ਼ਨ ਨੂੰ ਖਾਸ ਤੌਰ ਤੇ ਫ਼੍ਰਿਜ ਵਿਚੋਂ ਹੀ ਰੱਖਣਾ ਪੈਂਦਾ ਹੈ।

ਤਕਨੀਕੀ ਸਟਾਫ਼-  ਰਿਟੇਲ ਡ੍ਰੱਗ ਸੇਲ ਦੇ ਲਈ ਤੁਹਾਨੂੰ ਆਪਣੀ ਦੁਕਾਨ ਵਿੱਚ ਰਜਿਸਟਰਡ  ਫ਼ਾਰਮੇਸਿਸਟ ਨੂੰ ਰੱਖਣਾ ਪਵੇਗਾ ਜਿਸ ਨੂੰ ਸਰਕਾਰ ਤੋਂ ਮੰਜ਼ੂਰੀ ਮਿਲੀ ਹੋਈ ਹੋ।  ਇਹਨਾਂ ਵਿਚੋਂ ਕੋਈ ਵੀ ਮਾਪਦੰਡ ਨੂੰ ਪੂਰਾ ਕਰਨ ਵਾਲੇ ਮਨੁੱਖ ਨੂੰ ਆਪ ਫ਼ਾਰਮੇਸੀ ਵਿੱਚ ਰੱਖ ਸਕਦੇ ਹਾਂ –

 • ਸਟੇਟ ਫਾਰਮੇਸੀ ਕੌਂਸਲ ਅਧੀਨ ਰਜਿਸਟਰਡ ਫਾਰਮੇਸਿਸਟ।
 • ਇੱਕ ਗ੍ਰੈਜੂਏਟ ਜਿਸਦੇ ਕੋਲ 1 ਸਾਲ ਦਾ ਡ੍ਰੱਗ ਸੇਲ ਤੇ ਮਾਰਕੀਟਿੰਗ ਦਾ ਅਨੁਭਵ ਹੋ।
 • ਕੋਈ ਅਜਿਹਾ ਜਿਸਦੇ ਕੋਲ 4 ਸਾਲ ਦਾ ਅਨੁਭਵ ਤੇ S.S.L.C ਸਰਟੀਫਿਕੇਟ ਹੋ।
 • ਕੋਈ ਡਿਪਾਰਟਮੈਂਟ ਆਫ਼ ਡਰੱਗ ਕੰਟਰੋਲ ਤੋਂ ਮਨਜ਼ੂਰ ਵੀ ਇਸ ਦੇ ਯੋਗ ਹੈ।

ਇਸ ਤੋਂ ਇਲਾਵਾ ਆਪ ਨੂੰ ਆਪਣੇ ਕੋਲ ਇਕ ਹੈਲਪਰ ਜਾਂ ਫ਼ਾਰਮੇਸਿਸਟ ਰੱਖਣਾ ਵੀ ਜ਼ਰੂਰੀ ਹੈ ਜਿਹੜਾ ਆਪ ਦੀ ਮਦਦ ਕਰ ਸਕੇ। ਬਤੌਰ ਫ਼ਾਰਮੇਸਿਸਟ, ਤੁਹਾਨੂੰ ਕੰਮ ਦੇ ਸਮਾਂ ਕਾਊਂਟਰ ਤੇ ਹੀ ਰਹਿਣਾ ਪਵੇਗਾ। ਇਸ ਲਈ ਹੋਰ ਚੀਜ਼ਾਂ ਜਿਵੇਂ ਨਵੀ ਦਵਾਈ ਦੇ ਸਟਾਕ ਦਾ ਪ੍ਰਬੰਧ ਕਰਨਾ ਜਾਂ ਦਵਾਈਆਂ ਨੂੰ ਕਾਊਂਟਰ ਪਰ ਦੇਣਾ ਤਾਂ ਨਵੇਂ ਸਟਾਕ ਦੇ ਲਈ ਵਿਤਰਕ ਨਾਲ ਗੱਲ ਕਰਨਾ। ਇੱਕ ਹੈਲਪਰ ਆਪਦੇ ਇਹ ਸਾਰੇ ਕੰਮ ਕਰ  ਸਕਦਾ ਹੈ।

ਡ੍ਰੱਗ ਲਾਈਸੇਂਸ ਦੇ ਲਈ ਜ਼ਰੂਰੀ ਦਸਤਾਵੇਜ਼

ਡ੍ਰੱਗ ਲਾਇਸੈਂਸ ਦੇ ਲਈ  ਆਪਨੂੰ ਆਪਣੇ ਰਾਜ ਦੇ ਸਟੇਟ ਡ੍ਰੱਗ ਕਾਉਂਸਿਲ ਦੀ ਵੈਬਸਾਈਟ ਤੇ ਜਾਕੇ ਇੱਕ ਫ਼ਾਰਮ ਭਰਨਾ ਪੈਂਦਾ ਹੈ। ਹਰ ਇੱਕ ਫ਼ਾਰਮ ਵੱਖ-ਵੱਖ ਮਾਪਦੰਡਾਂ ਦੇ ਲਈ ਵੈਬਸਾਈਟ ਤੇ ਮੌਜੂਦ ਹੈ ਜਿਵੇਂ-

Is image mein drug license ke types ke bare mein bataya gaya hai

ਮੈਡੀਕਲ ਸਟੋਰ ਵਿੱਚ ਰਿਟੇਲ ਬਿਜ਼ਨੇਸ ਸ਼ੁਰੂ ਕਰਣ ਲਈ ਆਪ ਨੂੰ ਉਹ ਲਾਈਸੇਂਸ ਲੈਣਾ ਪਵੇਗਾ ਜੋ ਫਾਰਮ 20 ਤੋਂ ਮਿਲੇਗਾ।  ਫਾਰਮ 20 ਦੇ ਨਾਲ ਆਪਨੂੰ ਕੁੱਝ ਜ਼ਰੂਰੀ ਦਸਤਾਵੇਜ਼ ਚਾਹੀਦੇ ਨੇ ਜਿਹੜੇ ਆਪਦੇ ਰਿਟੇਲ ਬਿਜ਼ਨੇਸ ਸ਼ੁਰੂ ਕਰਣ ਲਈ ਲਾਜ਼ਮੀ ਹੈ-

Pharmacy business kholne ke liye jaruri documents

Source: Drug Control Department, Delhi

ਡ੍ਰੱਗ ਲਾਈਸੇਂਸ ਦੇ ਫਾਰਮ ਤੋਂ ਜੁੜੀ ਜਾਣਕਾਰੀ ਦੇ ਲਈ ਇੱਥੇ ਕਲਿੱਕ ਕਰੇਂ।

ਇਸ ਤੋਂ ਇਲਾਵਾ ਕੁੱਝ ਹੋਰ ਵੀ ਦਸਤਾਵੇਜ਼  ਹੈਂ ਜਿਹੜੇ ਫ਼ਾਰਮ ਦੇ ਨਾਲ ਡ੍ਰੱਗ ਲਾਈਸੇਂਸ ਦੇ ਲਈ ਚਾਹੀਦੇ ਹਨ।  ਇਹ ਦਸਤਾਵੇਜ਼ 100 DPI ਬ੍ਲੈਕ ਐਂਡ ਵ੍ਹਾਈਟ ਵਿੱਚ ਹੋਣੇ ਚਾਹੀਦੇ ਹਾਂ ਤਾਂ ਇਹਨਾਂ ਨੂੰ ਔਨਲਾਇਨ ਅੱਪਲੀਕੈਂਟਸ ਤੋਂ ਅੱਪਲੋਡ ਕੀਤਾ ਜਾਂਦਾ ਹੈ। ਇਨ ਦਸਤਾਵੇਜ਼ਾਂ ਦੀ ਅਸਲ ਕਾਪੀ ਆਪਦੇ ਕੋਲ ਹੋਣੀ ਚਾਹੀਦੀ ਹੈ  ਜਿਹੜੀ ਨਿਰੀਖਣ ਪ੍ਰਕਿਰਿਆ ਤੋਂ ਬਾਅਦ ਆਪ ਤੋਂ ਮੰਗੀ ਜਾਂਦੀ ਹੈ।

 • ਅੱਪਲੀਕੈਸ਼ਨ ਫਾਰਮ
 • ਕਵਰਿੰਗ ਲਿੱਟਰ ਜਿਹੜਾ ਆਪ ਦੀ ਅੱਪਲੀਕੈਸ਼ਨ ਫਾਰਮ ਦੀ ਜਾਣਕਾਰੀ ਦੇ , ਜਿਵੇਂ  ਅੱਪਲੀਕੈਸ਼ਨ ਫਾਰਮ ਕਿਉਂ ਭਰਾ ਗਿਆ,ਕਿਸ ਦੇ ਨਾਮ ਤੇ ਭਰਾ ਗਿਆ ਅਤੇ ਉਹਦਾ ਅਹੁਦਾ ਕੀ ਹੈ।
 • ਕਿਰਾਇਆ ਸਮਝੌਤਾ/ ਫ਼ਾਰਮੇਸੀ ਪ੍ਰੇਮਿਸ ਦਾ ਮਲਕੀਅਤ ਦਸਤਾਵੇਜ਼
 • ਇਮਾਰਤ ਦੀ ਜਗ੍ਹਾ ਯੋਜਨਾ ਅਤੇ ਮੁੱਖ ਯੋਜਨਾ
 • ਘੋਸ਼ਣਾ ਫਾਰਮ
 • ਜਿਹੜੀ ਫ਼ੀਸ ਆਪ ਡ੍ਰੱਗ ਲਾਇਸੈਂਸ ਦੇ ਲਈ ਜਮਾ ਕਰਦੇ ਹਾਂ  ਉਸਦਾ ਚਲਾਣ
 • ਫ਼੍ਰਿਜ ,ਏਸੀ  ਆਦਿ ਦੇ ਖ਼ਰੀਦਣ ਦੇ ਬਿੱਲ, ਬਿਜਲੀ ਦੇ ਬਿੱਲ ਆਦਿ
 • ਇੰਕਾਰਪੋਰੇਸ਼ਨ ਸਰਟੀਫ਼ਿਕੇਟ, AOA ਤਾਂ MOA ਕੇ ਅਸਲ ਦਸਤਾਵੇਜ਼
 • ਰਾਜਿਸਟਰਡ ਫ਼ਾਰਮੇਸਿਸਟ ਜਾਂ ਕਿਸੇ ਯੋਗ ਵਿਅਕਤੀ ਦਾ ਹਲਫਨਾਮਾ ਤੇ ਰੁਜ਼ਗਾਰ ਨਿਯੁਕਤੀ ਪੱਤਰ ਦੀ ਕਾਪੀ ( ਡ੍ਰਗ੍ਸ ਤੇ ਕੋਸਮੇਟਿਕ੍ਸ ਐਕਟ 1940 ਅਨੁਸਾਰ)
 • ਪ੍ਰਾਪਰਟੀ ਟੈਕਸ ਰਸੀਦ
 • ₹ 2 ਸਟੈਮਪ ਦੀ 4 ਕਾਪੀ

ਮਾਰਕੀਟਿੰਗ ਕਿਵੇਂ ਕਰੀਏ?

ਕਿਸੇ ਵੀ ਬਿਜ਼ਨੇਸ ਵਿੱਚ, ਕੀ  ਛੋਟੀ ਜਾਂ ਵੱਡੀ। ਉਸ ਨੂੰ ਅੱਗੇ ਵਧਾਉਣ ਲਈ  ਚੰਗੀ ਮਾਰਕੀਟਿੰਗ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ ਤੁਹਾਨੂੰ ਧਿਆਨ ਰੱਖਣਾ ਪਵੇਗਾ ਕਿ ਆਪ ਦੇ ਬਿਜ਼ਨੇਸ ਲਈ ਕਿਹੜੇ ਮਾਰਕੀਟਿੰਗ ਤਰੀਕੇ ਹਨ ਜਿਸ ਨਾਲ ਤੁਸੀ ਆਪਣੇ ਬਿਜ਼ਨੇਸ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾ ਸਕਦੇ ਹੋ। ਮੈਡੀਕਲ ਸਟੋਰ ਬਿਜ਼ਨੇਸ ਇਕ ਅਜਿਹੀ ਸੇਵਾ ਹੈ ਜਿਸਦੀ ਹਰ ਕਿਸੇ ਨੂੰ ਲੋੜ ਪੈਂਦੀ ਹੈ ਤਾਂ ਇਸ ਵਿਚ ਕਦੋਂ ਵੀ ਕਮੀ ਨਹੀਂ ਆ ਸਕਦੀ। ਹੁਣ ਗੱਲ ਇਹ ਹੈ ਕਿ ਆਪ ਆਪਣੇ ਪ੍ਰਤੀਯੋਗੀਆਂ ਦੇ ਤੁਲਨਾ ਵਿੱਚ ਕੀ ਕਰ ਰਹੇ ਹਾਂ ਜਿਹੜਾ ਤੁਹਾਡੀ ਦੁਕਾਨ ਨੂੰ ਅਲੱਗ ਬਣਾ ਰਿਹਾ ਹੈ ਤਾਂ ਤੁਹਾਡੇ ਗਾਹਕਾਂ ਦੀ ਲਿਸਟ ਵੱਧ ਰਹੀ ਹੈ। ਆਪਣੇ ਬਿਜ਼ਨੇਸ ਨੂੰ ਅੱਗੇ ਵਧਾਉਣ ਲਈ ਤੁਹਾਨੂੰ ਤਿੰਨ ਗੱਲਾਂ ਦਾ ਧਿਆਨ ਰੱਖਣਾ ਪਵੇਗਾ- ਦੁਕਾਨ ਦੀ ਵਿਗਿਆਪਨ ਤੇ ਪ੍ਰਚਾਰ, ਆਪਦਾ ਆਪਣੇ ਗਾਹਕਾਂ ਨਾਲ ਵਿਹਾਰ  ਤੇ ਗਾਹਕਾਂ ਦੇ ਲਾਭ। ਫੇਰ ਗੱਲ ਕਰਦੇ ਹਾਂ ਇਨ ਤੀਨ ਤਰੀਕਿਆਂ ਦੇ ਬਾਰੇ ਵਿੱਚ ਤਾਂ ਕਿਵੇਂ ਤੁੱਸੀ ਆਪਣੇ ਬਿਜ਼ਨੇਸ ਨੂੰ ਵੱਧ ਤੋਂ ਵੱਧ ਲੋਕਾਂ ਤਕ ਪਹੁੰਚ ਸਕਦੇ ਹਾਂ।

ਅਡਵਰਟੀਸਮੈਂਟ   / ਵਿਗਿਆਪਨ ( ਪ੍ਰਚਾਰ ) –  ਆਪ ਆਪਣੇ ਦੁਕਾਨ ਦਾ ਪ੍ਰਚਾਰ ਵੱਡੇ ਸਾਰੇ ਤਰੀਕਾਂ ਨਾਲ ਕਰ ਸਕਦੇ ਹਾਂ।  ਕੁੱਝ ਤਰੀਕੇ ਔਨਲਾਈਨ ਹੋਵਾਂਗੇ ਤਾਂ ਕੁਝ ਆਫ਼ਲਾਈਨ। ਅਸੀਂ ਗੱਲ ਕਰਾਂਗੇ ਇਹਨਾਂ ਸਾਰੀਆਂ ਤਰੀਕਾਂ ਦੇ ਬਾਰੇ ਵਿੱਚ-

ਔਨਲਾਈਨ  ਪ੍ਰਚਾਰ / ਅਡਵਰਟੀਸਮੈਂਟ

ਗੂਗਲ ਮਾਈ ਬਿਜ਼ਨੇਸ – ਗੂਗਲ ਮਾਈ ਬਿਜ਼ਨੇਸ ਗੂਗਲ ਵਲੋਂ ਦਿੱਤਾ ਗਿਆ ਇਕ ਟੂਲ ਹੈ ਜਿਸ ਵਿੱਚ ਆਪ ਆਪਣੇ ਬਿਜ਼ਨੇਸ ਨੂੰ ਗੂਗਲ ਦੀ ਲਿਸਟਿੰਗ ਵਿੱਚ ਡਾਲ ਸਕਦੇ ਹਾਂ। ਇਹਦਾ ਲਾਭ ਇਹ ਹੈ ਕਿ ਜਦੋਂ ਵੀ ਕੋਈ ਗੂਗਲ ਪਰ ਆਲੇ-ਦੁਆਲੇ ਦੇ ਮੈਡੀਕਲ ਸਟੋਰ ਖੋਜੇਗਾ ਜਾਂ ਤੁਹਾਡੀ ਦੁਕਾਨ ਦਾ ਨਾਂ ਖੋਜੇਗਾ  ਤਾਂ ਉਸ ਨੂੰ ਵੱਡੀ ਸਹੂਲਤ ਨਾਲ ਤੁਹਾਡੀ ਦੁਕਾਨ ਦੀ ਜਾਣਕਾਰੀ ਗੂਗਲ ਤੇ ਮਿਲ ਜਾਵੇਗੀ।

Is image mein Google My Business ke bare mein bataya gaya hai  

ਗੂਗਲ ਮਾਈ ਬਿਜ਼ਨੇਸ ਤੁਹਾਡੀ ਦੁਕਾਨ ਦਾ ਨਾਂ, ਉਸ ਤੱਕ ਪਹੁੰਚਣ ਦੀ ਦਿਸ਼ਾ, ਫ਼ੋਨ ਨੰਬਰ, ਰਿਵਿਊ, ਰੇਟਿੰਗਾਂ, ਤਸਵੀਰਾਂ ਤੇ ਹੋਰ ਸਾਰੀ ਜਾਣਕਾਰੀ ਇੱਕ ਹੀ  ਥਾਂ ਤੋਂ ਤੁਹਾਡੇ ਗਾਹਕ ਤੱਕ ਪਹੁੰਚ ਦੇਵੇਗਾ। ਇਸ ਤੋਂ ਇਲਾਵਾ ਜੇ ਕੋਈ ਕਿਸੀ ਖੇਤਰ ਵਿੱਚ ਕੈਮਿਸਟ ਦੀ ਦੁਕਾਨ ਖੋਜ ਰਿਹਾ ਹੋ ਤੇ ਤੁਹਾਡੀ ਦੁਕਾਨ ਉਸ ਸੀਮਾ ਵਿਚੋਂ ਆਉਂਦੀ ਹੈ ਤਾਂ ਤੁਹਾਡੀ ਦੁਕਾਨ ਦਾ ਨਾਂ ਤੇ ਸਾਰੀ ਜਾਣਕਾਰੀ  ਗੂਗਲ ਲਿਸਟ ਵਿਚੋਂ ਆ ਜਾਵੇਗੀ ਜਿਸ ਨਾਲ ਤੁਹਾਡੀ ਫ਼ਾਰਮੇਸੀ ਨੂੰ ਕੋਈ ਵੀ ਔਨਲਾਈਨ ਵੇਖ ਸਕਦਾ ਹੈ।

ਗੂਗਲ ਮਾਈ ਬਿਜ਼ਨੇਸ ਵਿੱਚ ਅਕਾਊਂਟ ਬਣਾਉਣਾ ਕਾਫ਼ੀ ਸੌਖਾ ਹੈ। ਹੇਠਾਂ ਦਿੱਤੀ  ਗਈ ਤਸਵੀਰ ਵਿਚੋਂ ਲਿੱਖੇ ਸਟੇਪ੍ਸ ਦਾ ਪਾਲਣ ਕਰਦੇ ਹੋਏ ਤੁੱਸੀ ਵੀ ਆਪਣਾ ਅਕਾਊਂਟ ਬਣਾ ਸਕਦੇ ਹਾਂ-

Janiye kaise banate hain Google My business pe account

ਗੂਗਲ ਮਾਈ ਬਿਜ਼ਨੇਸ ਦੀ  ਵੱਧ ਤੋਂ ਵੱਧ ਜਾਣਕਾਰੀ ਲਈ ਇੱਥੇ ਕਲਿਕ ਕਰੇਂ।

ਜਸਟ ਡਾਇਲ – ਜਸਟ ਡਾਇਲ ਇਕ ਅਜਿਹਾ ਪੜਾਅ ਹੈ ਜਿਹੜਾ ਹਰ ਖੇਤਰ ਦੇ  ਸਥਾਨਕ ਬਿਜ਼ਨੇਸ ਦੀ ਜਾਣਕਾਰੀ ਦਿੰਦਾ ਹੈ ਜਿਹੜੀ ਆਪ ਨੂੰ ਇੰਟਰਨੇਟ ਤੋਂ ਜਾਂ ਕਾਲ ਕਰਕੇ ਮਿਲ ਸਕਦੀ ਹੈ।

Just Dial mein account kaise banayein

ਜਸਟ ਡਾਇਲ ਵਿਚ ਵੀ ਗੂਗਲ ਬਿਜ਼ਨੇਸ ਦੀ ਤਰ੍ਹਾਂ ਆਪ ਨੂੰ ਆਪਣਾ ਬਿਜ਼ਨੇਸ ਰਜਿਸਟਰ ਕਰਨਾ ਪੈਂਦਾ ਹੈ। ਅੰਤਰ ਸਿਰਫ਼ ਇੰਨਾ ਹੈ ਕਿ ਜਸਟ ਦਿਲ ਵਿੱਚ ਦੋ ਲਿਸਟਾਂ ਆਉਂਦੀ ਹੈਂ – ਫ਼੍ਰੀ ਲਿਸਟਿੰਗ ਤੇ ਪੇਡ ਲਿਸਟਿੰਗ

ਰਜਿਸਟ੍ਰੇਸ਼ਨ ਦਾ ਤਰੀਕਾ ਕਾਫ਼ੀ ਸੌਖਾ ਹੁੰਦਾ ਹੈ ਤੇ ਆਪ ਉਹਨਾਂ ਦੀ ਔਨਲਾਈਨ ਵੈਬਸਾਈਟ ਤੋਂ  ਇਹ ਕਰ ਸਕਦੇ ਹਾਂ ਜਾਂ ਫੇਰ 8888888888 ਤੇ ਫ਼ੋਨ ਕਰਕੇ ਵੀ ਰਜਿਸਟ੍ਰੇਸ਼ਨ ਕੀਤਾ ਜਾ ਸਕਦਾ ਹੈ।  ਜਸਟ ਡਾਇਲ ਵਿੱਚ ਫ਼੍ਰੀ ਲਿਸਟਿੰਗ ਕਰਾਉਣ ਲਈ ਇੱਥੇ ਕਲਿਕ ਕਰੈਂ – – Just Dial Free Listing ਤੇ ਪੇਡ ਲਿਸਟਿੰਗ ਕਰਾਉਣ  ਲਈ ਇੱਥੇ ਕਲਿਕ ਕਰੇਂ – Just Dial Paid Listing.

ਆਫ਼ਲਾਈਨ ਪ੍ਰਚਾਰ/ ਅਡਵਰਟੀਸਮੈਂਟ

ਹੋਰਡਿੰਗ –  ਕਿਉਂਕਿ ਆਪਦਾ ਬਿਜ਼ਨੇਸ ਅਜਿਹਾ ਬਿਜ਼ਨੇਸ ਹੈ ਜਿਸ ਨੂੰ ਲੋਕ ਬਿਨਾ ਇੰਟਰਨੇਟ ਦੇ ਮੱਧਮ ਤੋਂ  ਖੋਜਦੇ ਹਾਂ ਇਸ ਲਈ ਇਹ ਜ਼ਰੂਰੀ ਹੈ ਕਿ ਆਪ ਆਪਣੇ ਬਿਜ਼ਨੇਸ ਦਾ ਪ੍ਰਚਾਰ ਕਾਗਜ਼ੀ ਮੀਡਿਆ ਦੀ ਮਦਦ ਨਾਲ ਵੀ ਕਰੇਂ। ਹੋਰਡਿੰਗ ਨੂੰ ਧਿਆਨ  ਵਿੱਚ ਰੱਖਦੇ ਹੋਏ ਆਪ ਨੂੰ ਕੁਝ ਜ਼ਰੂਰੀ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ ਜਿਵੇਂ-

ਦੁਕਾਨ ਖੁੱਲਣ ਤੋਂ ਕੁਝ ਦਿਨ ਪਹਿਲਾਂ ਆਪ ਇੱਕ  “ਆਪੇਨਿੰਗ ਸੂਨ ” ਦਾ ਬੋਰਡ ਜ਼ਰੂਰ ਲਗਾ ਦੇਵੇਂ ਜਿਸ ਤੋਂ ਆਲੇ-ਦੁਆਲੇ ਦੇ ਲੋਕਾਂ ਨੂੰ ਪਤਾ ਚਾਲ ਜਾਵੇ ਕਿ ਉਹਨਾਂ ਦੇ ਖੇਤਰ ਵਿੱਚ ਕਿਸੇ ਕੈਮਿਸਟ ਦੇ ਦੁਕਾਨ ਖੁੱਲਣ ਵਾਲੀ ਹੈ।

ਆਪ ਆਪਣੇ ਦੁਕਾਨ ਦੀ ਹੋਰਡਿੰਗਾਂ  ਹਰ ਉਸ ਖੇਤਰ ਵਿਚ ਲਗਾ ਦੇਂ ਜਿੱਥੇ ਲੋਕਾਂ ਦੀ  ਭੀੜ ਹੋਵੇ , ਜਿੱਥੇ ਲੋਕਾਂ ਨੂੰ ਆਪ ਦੀ ਦੁਕਾਨ ਦੀ ਲੋੜ ਹੋਵੇ  ਜਾਂ ਮਾਰਕੇਟ ਹੋਵੇ ਜਿਵੇਂ – ਹਸਪਤਾਲ ਦੇ ਆਲੇ-ਦੁਆਲੇ, ਬਸ ਸਟੈਂਡ ਵਿੱਚ , ਮਾਰਕੇਟ ਵਿੱਚ , ਆਪਣੇ ਖੇਤਰ ਦੇ ਰਿਹਾਇਸ਼ੀ ਖੇਤਰ ਦੇ ਆਲੇ-ਦੁਆਲੇ,ਆਦਿ।

ਪੰਫਲੈਟ- ਆਪਣੀ ਦੁਕਾਨ ਦਾ ਪ੍ਰਚਾਰ ਜਾਂ ਇਸ਼ਤਿਹਾਰ ਆਪ ਪੰਫਲੇਟ ਤੋਂ ਵੀ ਕਰ ਸਕਦੇ ਹਾਂ।  ਇਸ ਨੂੰ ਤੁਸੀਂ ਸਵੈ ਆਉਣ-ਵਾਲੇ ਲੋਕਾਂ ਨੂੰ ਵੱਡ ਸਕਦੇ ਹਾਂ ਜਾਂ ਕਿਸੇ ਅਖ਼ਬਾਰ ਵੱਡਣ ਵਾਲੇ ਨੂੰ ਕੁਝ ਪੈਸੇ ਦੇ ਕਰ ਘਰ-ਘਰ ਪਹੁੰਚਾ ਸਕਦੇ ਹਾਂ।

ਯੈਲੋ ਪੇਜਿਸ– ਯੈਲੋ ਪੇਜਿਸ ਇੱਕ ਡਾਇਰੈਕਟਰੀ ਹੈ ਜਿਸ ਵਿੱਚ ਸ਼ਹਿਰ ਦੇ ਹਰ ਵੱਡੇ-ਛੋਟੇ ਬਿਜ਼ਨੇਸ ਦੇ ਨਾਂ , ਨੰਬਰ ਤੇ ਪਤੇ ਮੌਜੂਦ ਹੁੰਦੇ ਹਾਂ। ਯੈਲੋ ਪੇਜਿਸ ਵਿੱਚ ਰਜਿਸਟਰ ਕਰਣ ਤੇ ਹੋਰ ਜਾਣਕਾਰੀ ਪਾਉਣ ਲਈ ਇੱਥੇ ਕਲਿਕ ਕਰੇਂ।

ਬਿਹੇਵਿਯਰ ਯਾਨੀ ਵਿਹਾਰ–  ਇੱਕ ਮਸ਼ਹੂਰ ਕਹਾਵਤ ਹੈ –

||ਐਸੀ ਬਾਣੀ ਬੋਲੀਏ, ਮਨ ਕਾ ਆਪਾ ਖੋਏ

ਔਰਨ ਕੋ ਸ਼ੀਤਲ ਕਰੇ, ਆਪਹੁ ਸ਼ੀਤਲ ਹੋਏ!||

ਇਸੇ ਤਰ੍ਹਾਂ ਜੇ ਆਪ ਆਪਣੇ ਗਾਹਕਾਂ ਨਾਲ ਪਿਆਰ ਨਾਲ ਗੱਲ ਕਰਣਗੇ ਤੇ ਉਹਨਾਂ ਦੀ ਬੇਹਤਰੀਨ ਸੇਵਾ ਕਰਣਗੇ ਤਾ ਉਹ ਲੋਕ ਬਾਰ-ਬਾਰ ਆਪਦੀ ਦੁਕਾਨ ਤੇ ਆਵਾਂਗੇ।

ਇਸ ਤੋਂ ਇਲਾਵਾ ਉਹ ਲੋਕ ਆਪਦੀ ਦੁਕਾਨ ਦੀ ਰੈਫ਼ਰੈਂਸ ਆਪਣੇ ਜਾਣ-ਪਛਾਣ ਵਾਲਿਆਂ ਨੂੰ ਦਵਾਂਗੇ। ਜਿਹੜਾ ਆਪ ਦੀ ਦੁਕਾਨ ਨੂੰ ਹੋਰ ਦੁਕਾਨਾਂ ਤੋਂ ਅਲੱਗ ਬਣਾਉਣ ਵਿੱਚ ਤੇ ਨਾਂ ਵਧਾਉਣ ਵਿੱਚ ਉਪਯੋਗੀ ਸਾਬਿਤ ਹੋਵੇਗਾ।

ਗਾਹਕਾਂ ਨੂੰ ਲਾਭ –  ਤੁਸੀਂ ਜਿੰਨਾ ਵੱਧ ਆਪਣੇ ਗਾਹਕਾਂ ਦਾ  ਧਿਆਨ ਰੱਖੋਗੇ, ਤੁਹਾਡੇ ਬਿਜ਼ਨੇਸ ਉਹਨਾਂ ਵੱਧ ਲੋਕਾਂ ਵਿਚ ਮਸ਼ਹੂਰ ਹੋਵੇਗਾ। ਇਸ ਲਈ ਗਾਹਕਾਂ ਤੋਂ ਜੁੜੀ ਇਨ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।

 • ਤੁਸੀਂ ਗਾਹਕਾਂ ਨੂੰ ਸੌਖੀ ਸੇਵਾ ਪ੍ਰਦਾਨ ਕਰਣ ਦੀ ਕੋਸ਼ਸ਼ ਕਰੇਂ। ਜਿਹਨੀ ਆਸਾਨੀ ਤੇ ਘੱਟ ਸਮਾਂ ਨਾਲ ਲੋਕ ਆਪਦੀ ਦੁਕਾਨ ਤੋਂ ਸੇਵਾ ਲੈ ਸਕਦੇ ਹਾਂ ਉਹਨਾਂ ਵੱਧ ਲੋਕ ਆਪਦੀ ਦੁਕਾਨ ਤੇ ਆਉਣਾ ਪਸੰਦ ਕਰਾਂਗੇ।
 • ਦੂਜੇ ਕੈਮਿਸਟ ਦੀ  ਦੁਕਾਨਾਂ ਦੇ ਤੁਲਨਾ ਵਿਚ ਕਿਹੜੀ ਸੇਵਾ ਹੈ ਜਿਹੜੀ  ਤੁਹਾਡੀ ਦੁਕਾਨ ਲੋਕਾਂ ਨੂੰ ਦੇ ਸਕਦੀ ਹੈ ਜਿਵੇਂ – ਦਵਾਈਆਂ ਦੀ ਫ਼੍ਰੀ ਹੋਮ ਡਿਲਿਵਰੀ, ਜੈਨਰੀਕ ਦਵਾਈਆਂ, ਸਿਹਤ ਨਾਲ ਸੰਬੰਧਿਤ ਖੁਰਾਕ ਸਮੱਗਰੀ ਆਦਿ।
 • ਜਦੋਂ ਵੀ ਕੋਈ ਗਾਹਕ ਆਪਦੀ ਦੁਕਾਨ ਤੇ ਆਏ, ਉਸ ਦਾ ਆਦਰ  ਕਰੇਂ। ਕਈ ਵਾਰੀ ਗਾਹਕ ਆਪਦੀ ਦੁਕਾਨ ਤੇ ਆਉਂਦਾ ਹੈ ਤਾਂ ਕੋਈ ਉਸ ਨੂੰ ਅਟੇੰਡ ਕਰਣ ਵਾਲਾ ਨਹੀਂ ਹੁੰਦਾ, ਜਿਸ ਕਰਕੇ ਕੁੱਝ ਗਾਹਕ ਬੁਰਾ ਮੰਨ ਜਾਉਂਦੇ ਹਾਂ ਤਾਂ ਆਪਦੀ ਦੁਕਾਨ ਤੇ ਆਉਣਾ ਪਸੰਦ ਨਹੀਂ ਕਰਦੇ ਹਾਂ।
 • ਕੋਸ਼ਸ਼ ਕਰੇਂ ਕਿ ਹੋਰਾਂ ਦੇ ਤੁਲਨਾ ਵਿਚ ਆਪ ਆਪਣੇ ਗਾਹਕਾਂ ਨੂੰ ਵੱਧ ਤੋਂ ਵੱਧ ਤੇ ਵਧੀਆ ਤੋਂ ਵਧੀਆ ਛੂਟ ਦੇਵੇਂ। ਜੇ ਤੁਹਾਡੇ ਆਫ਼ਰ ਚੰਗੇ ਹੋਣਗੇ ਤਾਂ ਲੋਕ ਆਪਦੀ ਦੁਕਾਨ ਤੇ ਆਉਣਾ ਪਸੰਦ ਕਰਣਗੇ।   

ਇਸ ਤੋਂ ਇਲਾਵਾ ਜਦੋਂ ਵੀ ਆਪ ਆਫ਼ਰ ਜਾਂ ਡਿਸਕੌਂਟ ਦੇਂ, ਤਾਂ  ਉਹਦਾ ਪ੍ਰਚਾਰ ਜ਼ਰੂਰ ਕਰੇਂ। ਪ੍ਰਚਾਰ ਕਰਣ ਲਈ ਆਪ ਆਪਣੇ ਦੁਕਾਨ ਦੇ ਅੱਗੋਂ ਬੋਰਡ ਲਗਾ ਸਕਦੇ ਹਨ ਤੇ ਆਪਣੇ ਹਰ ਗਾਹਕ ਨੂੰ ਦੱਸ ਸਕਦੇ ਹਾਂ ਕਿ ਤੁੱਸੀ ਦਵਾਈਆਂ ਤੇ ਆਫ਼ਰ ਦੇ ਰਹੇ ਹਨ। ਇਸ ਤੋਂ ਤੁਸੀ ਆਪਣੇ ਗਾਹਕਾਂ ਤੇ ਲੋਕਾਂ  ਨੂੰ ਆਪਣੇ ਆਫ਼ਰ ਵੀ ਦੱਸ ਸਕਦੇ ਹਾਂ ਤੇ ਤੁਹਾਡਾ ਪ੍ਰਚਾਰ ਵੀ ਹੋ ਜਾਂਦਾ ਹੈ।

 • ਡਿਸਕੌਂਟ ਆਫ਼ਰ ਤੋਂ ਇਲਾਵਾ ਆਪ ਕੁਝ ਖਾਸ ਰਕਮ ਖ਼ਰਚ ਕਰਣ ਤੇ ਕੂਪਨ ਵੀ ਪ੍ਰਦਾਨ ਕਰ ਸਕਦੇ ਹਾਂ ਜਿਸ ਕਰਕੇ ਉਸ ਕੂਪਨ ਲਈ ਲੋਕ ਉਹਨੀ ਖਰੀਦਦਾਰੀ ਕਰਣ ਕੀ ਸੋਚਣਗੇ ਤੇ ਤੁਹਾਡੀ ਵਿਕਰੀ ਵੀ ਵਧੇਗੀ।
 • ਹੋਰ ਇੱਕ ਬਹੁਤ ਮਹੱਤਵਪੂਰਣ ਗੱਲ ਇਹ ਹੈ ਕਿ ਪੇਮੈਂਟ ਦਾ ਤਰੀਕਾ ਕੀ ਹੈ? ਅੱਜ ਦਾ ਦੌਰ ਡਿਜੀਟਾਈਜ਼ੇਸ਼ਨ ਦੀ ਰਾਹ ਵਿਚ ਵੱਧ ਰਿਹਾ ਹੈ, ਇਸ ਲਈ ਕੋਸ਼ਸ਼ ਕਰਾਂ ਕਿ ਤੁਹਾਡੇ ਗਾਹਕਾਂ ਨੂੰ ਪੇਮੈਂਟ ਕਰਣ ਵਿਚ ਕੋਈ ਦਿੱਕਤ ਨਾ ਆਵੇ।  ਕਾਰਡ ਪੇਮੈਂਟ ਤੋਂ ਲੈ ਕੇ ਔਨਲਾਈਨ ਜਿੰਨੇ ਵੀ ਮੱਧਮ ਹਾਂ ਉਹਨੂੰ ਆਪਣੀ ਦੁਕਾਨ ਵਿੱਚ ਮੌਜੂਦ ਰੱਖਣ ਦੀ ਕੋਸ਼ਸ਼ ਕਰੇਂ ਜਿਸ ਕਰਕੇ ਲੋਕ ਕਿਸੇ ਵੀ ਮੱਧਮ ਤੋਂ ਆਸਾਨੀ ਨਾਲ ਪੇਮੈਂਟ ਕਰ ਸਕੇਂ।

ਸਾਨੂ ਉਮੀਦ ਹੈ ਕਿ ਇਸ ਜਾਣਕਾਰੀ ਤੋਂ ਤੁਹਾਨੂੰ ਕਾਫੀ ਹੱਦ  ਤਕ ਸਮਝ ਆ ਗਿਆ ਹੋਣਾ ਹੈ ਕਿ ਭਾਰਤ ਵਿਚ ਫਾਰਮੇਸੀ ਬਿਜ਼ਨੇਸ ਕਿਵੇਂ ਸ਼ੁਰੂ ਕਰ ਸਕਦੇ ਹਾਂ. ਅਸੀਂ ਪੂਰੀ ਕੋਸ਼ਿਸ਼ ਕੀਤੀਹੈ ਕਿ ਸ਼ੁਰੂਆਤ ਤੋਂ ਅੰਤ ਤਕ ਤੁਹਾਨੂੰ ਤੁਹਾਡੇ  ਹਰ ਸਵਾਲ ਦਾ ਜਵਾਬ ਮਿਲ ਜਾਵੇ! ਜੇਹੁਣੇ ਵੀ ਤੁਹਾਨੂੰ ਹੋਰ ਕੋਈ ਜਾਣਕਰੀ ਚਾਹੀਦੀ ਹੈ ਤਾਂ ਕਮੈਂਟ ਚ ਸਾਨੂ ਜ਼ਰੂਰ ਪੁਛੋ! ਅੱਸੀਂ ਤੁਹਾਡੀ ਪੂਰੀ ਮਦਦ ਕਰਨਗੇ!

LEAVE A REPLY

Please enter your comment!
Please enter your name here